ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਦਾ ਰੰਗ ਸਫ਼ੈਦ ਤੇ ਨੀਲਾ ਹੀ ਰਹੇਗਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ਦੀ ਥਾਂ ‘ਤੇ ਆਉਣ ਵਾਲੇ ਨਵੇਂ ਜਹਾਜ਼ਾਂ ਦਾ ਰੰਗ ਵੀ ਨੀਲਾ ਅਤੇ ਚਿੱਟਾ ਹੀ ਰਹੇਗਾ। ਇਹ ਨਵਾਂ ਜਹਾਜ਼ ਚਾਰ ਸਾਲਾਂ ਵਿੱਚ ਮਿਲਣ ਦੀ ਉਮੀਦ ਹੈ। ਹਵਾਈ ਫ਼ੌਜ ਨੇ ਦੇਰ ਰਾਤ ਕਿਹਾ ਕਿ ਆਧੁਨਿਕ 747 ਜਹਾਜ਼ ਦੇ ਨਵੇਂ ਮਾਡਲ ਦਾ ਆਸਮਾਨੀ ਰੰਗ ਪਹਿਲਾਂ ਨਾਲੋਂ ਥੋੜ੍ਹਾ ਗੂੜਾ ਹੋਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਹਾਜ਼ ਦਾ ਬਾਹਰੀ ਰੰਗ ਲਾਲ-ਚਿੱਟਾ ਅਤੇ ਨੀਲਾ ਰੱਖਣ ਦਾ ਫੈਸਲਾ ਕੀਤਾ ਸੀ ਪਰ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ਬਦਲ ਦਿੱਤਾ।

Leave a Reply

error: Content is protected !!