ਰੇਲਗੱਡੀ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਹ 2 ਟਰੇਨਾਂ 27 ਅਪ੍ਰੈਲ ਤੱਕ ਹੋਈਆਂ ਰੱਦ
ਸ੍ਰੀ ਆਨੰਦਪੁਰ ਸਾਹਿਬ: ਉੱਤਰ ਰੇਲਵੇ ਅੰਬਾਲਾ ਮੰਡਲ ਦੇ ਸਰਹੰਦ ਅਤੇ ਦੌਲਤਪੁਰ ਵਿਚਕਾਰ ਜ਼ਰੂਰੀ ਮੁਰੰਮਤ ਨੂੰ ਲੈ ਕੇ ਰੇਲ ਵਿਭਾਗ ਨੇ 11 ਮਾਰਚ ਤੋਂ 27 ਅ੍ਰਪੈਲ ਤੱਕ ਇਹ ਫ਼ੈਸਲਾ ਲਿਆ ਗਿਆ ਕਿ ਨੰਗਲ ਤੱਕ ਆਉਣ ਵਾਲੀਆਂ ਗੱਡੀਆਂ ਪਿਛਲੇ ਸਟੇਸ਼ਨਾਂ ‘ਤੇ ਹੀ ਰੋਕ ਦਿੱਤੀਆਂ ਜਾਣਗੀਆਂ। ਇਸ ਬਲਾਕ ‘ਚ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਸਥਾਈ ਰੂਪ ‘ਚ ਰੱਦ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਮੀਡੀਆ ਨੂੰ ਵੀ ਦਿੱਤੀ ਗਈ ਹੈ।
ਉੱਤਰ ਰੇਲਵੇ ਦੇ ਅੰਬਾਲਾ ਮੰਡਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੰਬਾਲਾ ਕੈਂਟ ਤੋ ਅੰਬ ਅਦੌਰਾ (ਊਨਾ) ਹਿਮਾਚਲ ਨੂੰ ਚੱਲਣ ਵਾਲੀ ਸਵਾਰੀ ਰੇਲਗੱਡੀ ਨੰਬਰ 04593 ਸਪੈਸ਼ਲ ਅਤੇ ਅੰਬਾਲਾ ਕੈਂਟ ਤੋਂ ਨੰਗਲ ਡੈਮ ਤੱਕ ਟਰੇਨ ਨੰਬਰ 04567 ਸਿਰਫ ਭਰਤਗੜ੍ਹ ਰੇਲਵੇ ਸਟੇਸ਼ਨ ਤੱਕ ਚੱਲੇਗੀ। ਇਸ ਦੇ ਨਾਲ ਹੀ 27 ਅਪ੍ਰੈਲ ਤੱਕ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੇਗੀ। ਊਨਾ ਤੋਂ ਸਹਾਰਨਪੁਰ ਵਾਲੀ ਰੇਲ ਗੱਡੀ 27 ਅਪ੍ਰੈਲ ਤੱਕ ਰੂਪਨਗਰ-ਰੋਪੜ ਸਟੇਸ਼ਨ ਤੱਕ ਹੀ ਸੀਮਤ ਰਹੇਗੀ।
ਸਰਹੰਦ ਰੇਲ ਖੰਡ ਦੇ ਸੀ. ਐੱਮ. ਆਈ. ਅਜੇ ਗੋਇਲ ਨੇ ਨੋਟਿਸ ਜਾਰੀ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਰੇਲਵੇ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ।