7 ਬੱਚਿਆਂ ਦੀ ਮਾਂ ਨੇ ਦਿਓਰ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
ਸ਼੍ਰੀਗੰਗਾਨਗਰ: ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ‘ਚ ਸੂਰਤਗੜ੍ਹ-ਹਨੂੰਮਨਗੜ੍ਹ ਰੇਲ ਸੈਕਸ਼ਨ ‘ਤੇ ਪਿੰਡ ਰੰਗਮਹਿਲ ਰਾਮਪੁਰਾ ਨੇੜੇ ਇਕ ਔਰਤ ਨੇ ਆਪਣੇ ਤੋਂ ਲਗਭਗ ਅੱਧੀ ਉਮਰ ਦੇ ਕੁਆਰੇ ਦਿਓਰੇ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਿਓਰ-ਭਰਜਾਈ ਦੀ ਪਛਾਣ ਸੂਰਤਗੜ੍ਹ ਉਪਖੰਡ ਖੇਤਰ ਦੇ ਪਿੰਡ ਨਈ ਬਾਰੇਕਾਂ ਵਾਸੀ ਕੇਸਰਾਰਾਮ ਮੇਘਵਾਲ (20) ਅਤੇ ਸੁਨੀਤਾ (38) ਵਜੋਂ ਹੋਈ ਹੈ। ਰਾਤ ਲਗਭਗ 2 ਵਜੇ ਘਟਨਾ ਦੀ ਸੂਚਨਾ ਮਿਲਣ ‘ਤੇ ਸੂਰਤਗੜ੍ਹ ਰੇਲਵੇ ਸਟੇਸ਼ਨ ਤੋਂ ਜੀ.ਆਰ.ਪੀ. ਚੌਕੀ ਦੇ ਕਾਂਸਟੇਬਲ ਮਨੋਜ ਮੌਕੇ ‘ਤੇ ਪਹੁੰਚੇ।