ਸੁਪਰੀਮ ਕੋਰਟ ਨੇ ਇਕ ਰੈਂਕ ਇਕ ਪੈਨਸ਼ਨ ਬਕਾਏ ਮਾਮਲੇ ’ਤੇ ਰੱਖਿਆ ਮੰਤਰਾਲੇ ਨੂੰ ਕਿਹਾ,‘ਕਾਨੂੰਨ ਨੂੰ ਆਪਣੇ ਹੱਥਾਂ ’ਚ ਨਾ ਲਵੋ’

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਕਿ ਰੱਖਿਆ ਮੰਤਰਾਲਾ ਚਾਰ ਕਿਸ਼ਤਾਂ ਵਿੱਚ ਇਕ ਰੈਂਕ ਇਕ ਪੈਨਸ਼ਨ (ਓਆਰਓਪੀ) ਦੇ ਬਕਾਏ ਦਾ ਭੁਗਤਾਨ ਕਰਨ ਬਾਰੇ ਸਰਕੂਲਰ ਜਾਰੀ ਕਰਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਦਾ। ਸੁਪਰੀਮ ਕੋਰਟ ਨੇ ਰੱਖਿਆ ਮੰਤਰਾਲੇ ਨੂੰ 20 ਜਨਵਰੀ ਦੇ ਸਰਕੂਲਰ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਓਆਰਓਪੀ ਦੇ ਬਕਾਏ ਚਾਰ ਕਿਸ਼ਤਾਂ ਵਿੱਚ ਅਦਾ ਕੀਤੇ ਜਾਣਗੇ। ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਸ ਨੇ ਓਆਰਓਪੀ ਤਹਿਤ ਸਾਬਕਾ ਸੈਨਿਕਾਂ ਨੂੰ ਬਕਾਏ ਦੀ ਇੱਕ ਕਿਸ਼ਤ ਦਾ ਭੁਗਤਾਨ ਕਰ ਦਿੱਤਾ ਹੈ ਪਰ ਪੂਰਾ ਭੁਗਤਾਨ ਕਰਨ ਲਈ ਉਸ ਨੂੰ ਕੁਝ ਹੋਰ ਸਮਾਂ ਚਾਹੀਦਾ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਪਹਿਲਾਂ 20 ਜਨਵਰੀ ਨੂੰ ਜਾਰੀ ਕੀਤਾ ਸਰਕੂਲਰ ਵਾਪਸਲ ਲਵੋ। ਇਸ ਤੋਂ ਬਾਅਦ ਹੀ ਅਗਲੀ ਗੱਲ ਸੁਣੀ ਜਾਵੇਗੀ।

Leave a Reply