ਫਿਲੀਪੀਨਜ਼ ‘ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ
ਮਨੀਲਾ: ਫਿਲੀਪੀਨਜ਼ ਦੇ ਕੁਏਜੋਨ ਸੂਬੇ ਵਿੱਚ ਇੱਕ 30 ਸਾਲਾ ਭਾਰਤੀ ਨਾਗਰਿਕ ਨੂੰ ਲੁੱਟ ਦੀ ਕੋਸ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਕਿਊਜ਼ਨ ਸਿਟੀ ਪੁਲਸ ਡਿਸਟ੍ਰਿਕਟ ਨੇ ਕਿਹਾ ਕਿ ਕਿਊਜ਼ਨ ਸਿਟੀ ਦੇ ਬਾਰਾਂਗੇ ਬਾਟਾਸਨ ਹਿਲਜ਼ ਦੇ ਜਗਦੀਪ ਸਿੰਘ ਬਰਾੜ ‘ਤੇ ਸ਼ਹਿਰ ਦੇ ਸਰਕਾਰੀ ਵਕੀਲ ਦੇ ਦਫ਼ਤਰ ਅੱਗੇ ਡਕੈਤੀ ਕਰਨ ਅਤੇ ਰਿਪਬਲਿਕ ਐਕਟ 10591 ਜਾਂ ਵਿਆਪਕ ਹਥਿਆਰ ਅਤੇ ਅਸਲਾ ਰੈਗੂਲੇਸ਼ਨ ਐਕਟ ਦੀ ਉਲੰਘਣਾ ਦਾ ਦੋਸ਼ ਲਗਾਇਆ ਜਾਵੇਗਾ।
inquirer.net ਦੀ ਰਿਪੋਰਟ ਮੁਤਾਬਕ ਪੁਲਸ ਨੇ ਬਰਾੜ ਪਾਸੋਂ ਸਮਿਥ ਅਤੇ ਵੇਸਨ ਕੈਲ 38 ਰਿਵਾਲਵਰ ਨੂੰ ਦੋ ਜਿੰਦਾ ਅਸਲੇ ਨਾਲ ਭਰਿਆ ਹੋਇਆ ਅਤੇ ਇੱਕ ਫ਼ਾਇਰਡ ਕਾਰਤੂਸ ਬਰਾਮਦ ਕੀਤਾ। ਨੈਸ਼ਨਲ ਕੈਪੀਟਲ ਰੀਜਨ ਪੁਲਸ ਦਫਤਰ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਬਰਾੜ ਨੇ ਕਿਸ਼ਤਾਂ ‘ਤੇ ਕਰਜ਼ ਲੈਣ ਦੇ ਚੱਕਰ ਵਿਚ ਆਪਣਾ ਕਾਰੋਬਾਰ ਗੁਆ ਦਿੱਤਾ ਸੀ, ਜਿਸ ਕਾਰਨ ਉਹ ਅਪਰਾਧ ਕਰਨ ਲਈ ਮਜਬੂਰ ਹੋ ਗਿਆ।