ਬੈਂਗਨ ਹੈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਬਜ਼ੀ, ਖਾਣ ਨਾਲ ਹੁੰਦੈ ਕਈ ਗੰਭੀਰ ਰੋਗਾਂ ਤੋਂ ਬਚਾਅ

ਬੈਂਗਨ ਇਕ ਬਹੁਤ ਵੀ ਪੌਸ਼ਟਿਕ ਤੇ ਗੁਣਕਾਰੀ ਸਬਜ਼ੀ ਹੈ। ਤੁਸੀਂ ਜਦੋਂ  ਇਸ ਦੇ ਫਾਇਦੇ ਜਾਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਬੈਂਗਨ ‘ਚ ਕਈ ਪੌਸ਼ਟਿਕ ਤੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ‘ਚ ਹੋਣ ਵਾਲੀਆਂ ਕਈ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ। ਇਹ ਤਣਾਅ ਨੂੰ ਦੂਰ ਕਰਦਾ ਹੈ। ਬਲੱਡ ਪ੍ਰੈਸ਼ਰ ਅਤੇ ਡਾਇਬਿਟੀਜ਼ ਦੇ ਖਤਰੇ ਨੂੰ ਘੱਟ ਕਰਦਾ ਹੈ।

ਬੈਂਗਨ ਹੈ ਪੌਸ਼ਟਿਕ ਤੱਤਾਂ ਦਾ ਖਜ਼ਾਨਾ

ਬੈਂਗਨ ਵਿੱਚ ਅਜਿਹੇ ਪੌਸ਼ਟਿਕ ਤੱਤ ਮਿਲਦੇ ਹਨ ਜੋ ਕਿ ਹੋਰ ਕਿਸੇ ਵੀ ਸਬਜ਼ ਵਿੱਚ ਨਹੀਂ ਮਿਲਦੇ। ਇਸ ਇੱਕਲੀ ਸਬਜ਼ੀ ‘ਚ ਹੋਰਨਾਂ ਦੇ ਮੁਕਾਬਲੇ ਇੱਕਠੇ ਕਈ ਤੱਤ ਮਿਲਦੇ ਹਨ। ਇਸ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਬਜ਼ੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਕਿਉਂਕਿ ਇਸ ਵਿੱਚ ਆਈਰਨ, ਜ਼ਿੰਕ, ਵਿਟਾਮਿਨ ਤੇ ਫਾਈਬਰ ਕਈ ਸਾਰੇ ਤੱਤ ਮੌਜੂਦ ਹੁੰਦੇ ਹਨ।

ਬੈਂਗਨ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ

ਪਾਚਨ ਤੰਤਰ ਲਈ ਲਾਹੇਵੰਦ

ਬੈਂਗਨ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਨਾਲ ਹੀ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਆਦਿ ਦੂਰ ਹੋ ਜਾਂਦੀਆਂ ਹਨ।

ਭਾਰ ਘੱਟ ਕਰੇ

ਬੈਂਗਨ ਸਰੀਰ ਦੇ ਵਾਧੂ ਭਾਰ ਨੂੰ ਤੇਜ਼ੀ ਨਾਲ ਘੱਟ ਕਰਦਾ ਹੈ ਕਿਉਂਕਿ ਬੈਂਗਨ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ, ਜਿਸ ਨਾਲ ਭਾਰ ਆਸਾਨੀ ਨਾਲ ਘੱਟ ਹੁੰਦਾ ਹੈ।

ਡਾਇਬਿਟੀਜ਼ ‘ਚ ਫਾਇਦੇਮੰਦ

ਬੈਂਗਨ ‘ਚ ਫਾਈਬਰ ਮੌਜੂਦ ਹੋਣ ਕਾਰਨ ਡਾਇਬਿਟੀਜ਼ ਦੇ ਮਰੀਜਾਂ ਲਈ ਇਸ ਦੀ ਵਰਤੋਂ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਕਰੋ।

ਕੋਲੈਸਟਰੋਲ ਨੂੰ ਕੰਟਰੋਲ ਕਰੇ

ਬੈਂਗਨ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕੈਲੋਸਟਰੋਲ ਦਾ ਪੱਧਰ ਘੱਟ ਬਣਿਆ ਰਹਿੰਦਾ ਹੈ। ਇਸ ਵਿੱਚ ਵੱਧ ਮਾਤਰਾ ਵਿੱਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਹੁੰਦਾ ਹੈ। ਜੋ ਕਿ ਸਾਡੇ ਸਰੀਰ ਵਿੱਚ ਕੈਲੋਸਟਰੋਲ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ ਤੇ ਇਸ ਨਾਲ ਦਿਲ ਦੀ ਬਿਮਾਰੀਆਂ ਜਿਵੇਂ ਕਿ ਹਾਰਟ ਅਟੈਕ, ਸਟ੍ਰੋਕ ਆਦਿ ਤੋਂ ਬਚਾਅ ਰਹਿੰਦਾ ਹੈ।

ਰੋਗ ਪ੍ਰਤੀਰੋਧਕ ਸਮਰਥਾ ਵਧਾਏ

ਬੈਂਗਨ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਤੇ ਆਇਰਨ ਪਾਇਆ ਜਾਂਦਾ ਹੈ। ਜੋ ਸਰੀਰ ਵਿੱਚ ਨਵੇਂ ਰੈਡ ਸੈਲਸ ਬਣਾਉਣ ਲਈ ਮਦਦ ਕਰਦਾ ਹੈ। ਇਸ ਨਾਲ ਸਰੀਰ ਵਿੱਚ ਖੂਨ ਦਾ ਬਹਾਅ ਰੈਗੂਲਰ ਹੁੰਦਾ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਵੱਧਦੀ ਹੈ।

ਸਕਿਨ ਕੈਂਸਰ ਦਾ ਖਤਰਾ ਕਰਦੈ ਘੱਟ

ਬੈਂਗਨ ਦੀ ਵਰਤੋਂ ਨਾਲ ਸਕਿਨ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਲਈ ਜਿਨ੍ਹਾਂ ਨੂੰ ਸਕਿਨ ਸਬੰਧੀ ਕੋਈ ਵੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਬੈਂਗਨ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ

ਬੈਂਗਨ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ ਜੋ ਸਰੀਰ ‘ਚ ਬਲੱਡ ਪ੍ਰੈਸ਼ਰ ਨੂੰ ਵਧਣ ਅਤੇ ਘੱਟਣ ਤੋਂ ਰੋਕਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਦਿਲ ਨੂੰ ਸਿਹਤਮੰਦ ਰੱਖੇ

ਰੋਜ਼ਾਨਾ ਬੈਂਗਨ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ ਇਸ ਨਾਲ ਤੁਹਾਨੂੰ ਦਿਲ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

Leave a Reply