ਦਿਲ ਦੀ ਬੀਮਾਰੀ ਸਣੇ ਇਨ੍ਹਾਂ ਰੋਗਾਂ ਤੋਂ ਪਰੇਸ਼ਾਨ ਲੋਕ ਭੁੱਲ ਕੇ ਵੀ ਨਾ ਖਾਣ ਆਂਡੇ, ਵਧ ਜਾਵੇਗੀ ਸਮੱਸਿਆ

ਇਸ ਗੱਲ ‘ਚ ਕੋਈ ਸ਼ੱਕ ਨਹੀਂ ਹੈ ਕਿ ਆਂਡਾ ਇੱਕ ਬਹੁਤ ਹੀ ਲਾਭਦਾਇਕ ਭੋਜਨ ਹੈ, ਇਸ ‘ਚ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜਿਸ ਕਾਰਨ ਲੋਕ ਅਕਸਰ ਨਾਸ਼ਤੇ ਦੌਰਾਨ ਆਂਡੇ ਖਾਣਾ ਪਸੰਦ ਕਰਦੇ ਹਨ। ਇਸ ਨਾਲ ਸਰੀਰ ਨੂੰ ਜ਼ਬਰਦਸਤ ਊਰਜਾ ਮਿਲਦੀ ਹੈ ਅਤੇ ਇਸ ਦੇ ਨਾਲ ਹੀ ਅਸੀਂ ਕਈ ਬੀਮਾਰੀਆਂ ਤੋਂ ਬਚ ਜਾਂਦੇ ਹਾਂ ਪਰ ਜ਼ਰੂਰੀ ਨਹੀਂ ਕਿ ਇਹ ਸੁਪਰਫੂਡ ਹਰ ਕਿਸੇ ਲਈ ਫ਼ਾਇਦੇਮੰਦ ਹੋਵੇ। ਆਓ ਜਾਣਦੇ ਹਾਂ ਕਿਹੜੀਆਂ 5 ਸਮੱਸਿਆਵਾਂ ‘ਚ ਆਂਡਿਆਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

1. ਦਿਲ ਦੀ ਬੀਮਾਰੀ : ਜੇਕਰ ਅਸੀਂ ਦਿਲ ਦੀ ਸਿਹਤ ਨੂੰ ਬਿਹਤਰ ਰੱਖਣਾ ਚਾਹੁੰਦੇ ਹਾਂ ਅਤੇ ਜੇਕਰ ਸਾਡੀ ਕੋਸ਼ਿਸ਼ ਹੈ ਕਿ ਕਦੇ ਵੀ ਹਾਰਟ ਅਟੈਕ ਨਾ ਆਏ ਤਾਂ ਅਜਿਹੇ ‘ਚ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਜ਼ਿਆਦਾ ਅਾਂਡੇ ਖਾਂਦੇ ਹੋ ਤਾਂ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

2. ਚਮੜੀ ਦੀ ਸਮੱਸਿਆ : ਆਂਡੇ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਜੇਕਰ ਇਸ ਸੁਪਰਫੂਡ ਨੂੰ ਜ਼ਿਆਦਾ ਖਾ ਲਿਆ ਜਾਵੇ ਤਾਂ ਚਮੜੀ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਈ ਲੋਕਾਂ ਦੇ ਚਿਹਰੇ ‘ਤੇ ਮੁਹਾਸੇ ਹੋਣ ਲੱਗਦੇ ਹਨ। ਦਰਅਸਲ ‘ਚ ਆਂਡਿਆਂ ਕਾਰਨ ਹਾਰਮੋਨਸ ‘ਚ ਬਦਲਾਅ ਹੁੰਦਾ ਹੈ। ਜਿਸ ਕਾਰਨ ਸਾਈਡ ਇਫੈਕਟ ਦਾ ਖਤਰਾ ਵੱਧ ਜਾਂਦਾ ਹੈ।

3. ਇਨਸੁਲਿਨ ਪ੍ਰਤੀਰੋਧ : ਜੇਕਰ ਕੋਈ ਵਿਅਕਤੀ ਰੋਜ਼ਾਨਾ ਇੱਕ ਤੋਂ ਵੱਧ ਅਾਂਡੇ ਖਾਂਦਾ ਹੈ ਤਾਂ ਉਸ ਦਾ ਸਰੀਰ ਇਨਸੁਲਿਨ ਪ੍ਰਤੀਰੋਧੀ ਹੋ ਸਕਦਾ ਹੈ। ਆਮ ਤੌਰ ‘ਤੇ ਦਿਨ ‘ਚ 2 ਤੋਂ 3 ਅਾਂਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਤੁਸੀਂ ਆਪਣੇ ਲਈ ਡਾਕਟਰ ਦੀ ਸਲਾਹ ਲੈ ਸਕਦੇ ਹੋ।

4. ਇਨਡਾਈਜੇਸ਼ਨ : ਜੇਕਰ ਤੁਹਾਡਾ ਪਾਚਨ ਤੰਤਰ ਸਹੀ ਨਹੀਂ ਹੈ, ਜਾਂ ਤੁਹਾਨੂੰ ਕਬਜ਼, ਗੈਸ, ਐਸੀਡਿਟੀ, ਬਦਹਜ਼ਮੀ ਜਾਂ ਮਤਲੀ ਵਰਗੀਆਂ ਸ਼ਿਕਾਇਤਾਂ ਹਨ, ਤਾਂ ਅਜਿਹੀ ਸਥਿਤੀ ‘ਚ ਅਾਂਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਢਿੱਡ ਦੀਆਂ ਸਮੱਸਿਆਵਾਂ ਨੂੰ ਵਧਾਉਂਦਾ ਹੈ। ਕੁਝ ਲੋਕਾਂ ਨੂੰ ਢਿੱਡ ਦਰਦ ਦੀ ਵੀ ਸ਼ਿਕਾਇਤ ਹੋ ਜਾਂਦੀ ਹੈ।

5. ਕੈਂਸਰ ਦਾ ਖਤਰਾ : ਕਈ ਖੋਜਾਂ ‘ਚ ਇਹ ਸਾਬਤ ਹੋ ਚੁੱਕਾ ਹੈ ਕਿ ਜੋ ਲੋਕ ਬਹੁਤ ਜ਼ਿਆਦਾ ਅਾਂਡੇ ਖਾਂਦੇ ਹਨ, ਉਨ੍ਹਾਂ ‘ਚ ਕੋਲੋਰੈਕਟਲ ਸਮੇਤ ਹੋਰ ਕਿਸਮ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਕੈਂਸਰ ਕਾਰਨ ਹਰ ਸਾਲ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ।

Leave a Reply