ਪੰਜਾਬ ਸਰਕਾਰ ਦਾ ਨਵੀਂ ਆਬਕਾਰੀ ਨੀਤੀ ’ਚ ਵੱਡਾ ਐਲਾਨ, ਠੇਕਿਆਂ ਦੇ ਨਾਲ ‘ਖਾਸ ਦੁਕਾਨਾਂ’ ਤੋਂ ਵੀ ਮਿਲੇਗੀ ਸ਼ਰਾਬ

ਚੰਡੀਗੜ੍ਹ : ਪੰਜਾਬ ਵਿਚ ਸ਼ਰਾਬ ਹੁਣ ਠੇਕਿਆਂ ਤੋਂ ਇਲਾਵਾ ਕੁੱਝ ਖਾਸ ਦੁਕਾਨਾਂ ਤੋਂ ਵੀ ਮਿਲੇਗੀ। ਲੋਕ ਠੇਕਿਆਂ ’ਤੇ ਜਾਣ ਦੀ ਬਜਾਏ ਇਨ੍ਹਾਂ ਖਾਸ ਦੁਕਾਨਾਂ ਤੋਂ ਵੀ ਖਰਾਬ ਖਰੀਦ ਸਕਣਗੇ। ਇਕ ਅਪ੍ਰੈਲ ਤੋਂ ਇਨ੍ਹਾਂ ਦੁਕਾਨਾਂ ’ਤੇ ਵੀ ਸ਼ਰਾਬ ਅਤੇ ਬੀਅਰ ਉਪਲਬਧ ਹੋਵੇਗੀ। ਇਹ ਫ਼ੈਸਲਾ ਪੰਜਾਬ ਸਰਕਾਰ ਨੇ ਆਪਣੀ ਨਵੀਂ ਆਬਕਾਰੀ ਨੀਤੀ ਦੇ ਤਹਿਤ ਲਿਆ ਹੈ। ਪਹਿਲੇ ਪੜਾਅ ਵਿਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ 77 ਦੁਕਾਨਾਂ ਖੋਲ੍ਹੀਆਂ ਜਾਣਗੀਆਂ।

ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਸ਼ਹਿਰਾਂ ਵਿਚ ਬੀਅਰ ਅਤੇ ਸ਼ਰਾਬ ਦੀਆਂ 77 ਦੁਕਾਨਾ ਖੋਲ੍ਹਣ ਜਾ ਰਹੀ ਹੈ। ਜੇਕਰ ਕੋਈ ਠੇਕਿਆਂ ਤਕ ਨਹੀਂ ਜਾਣਾ ਚਾਹੁੰਦਾ ਹੈ ਤਾਂ ਹੁਣ ਉਹ ਸ਼ਹਿਰ ਦੇ ਬਾਜ਼ਾਰ ਵਿਚ ਹੀ ਖੁੱਲ੍ਹਣ ਵਾਲੀਆਂ ਇਨ੍ਹਾਂ ਖਾਸ ਦੁਕਾਨਾਂ ਤੋਂ ਸ਼ਰਾਬ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ ਨਾਲ ਸਰਕਾਰ ਦੀ ਆਮਦਨ ਵੀ ਵਧੇਗੀ। ਇਸ ਲਈ ਸਰਕਾਰ ਵਲੋਂ ਬਕਾਇਦਾ ਪੂਰੀ ਤਿਆਰੀ ਵੀ ਕਰ ਲਈ ਗਈ ਹੈ।

ਠੇਕੇ ਅਤੇ ਸ਼ਰਾਬ ਦੀ ਨਵੀਂ ਦੁਕਾਨ ਵਿਚ ਕੀ ਹੋਵੇਗਾ ਫਰਕ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੀ ਤਰਜ਼ ’ਤੇ ਵੱਡੇ ਸ਼ਹਿਰਾਂ ਵਿਚ ਖੋਲ੍ਹੀਆਂ ਜਾਣ ਵਾਲੀਆਂ ਸ਼ਰਾਬ ਦੀਆਂ ਖਾਸ ਦੁਕਾਨਾਂ ਕਿਸੇ ਵੱਡੇ ਸ਼ੋਅਰੂਮ ਤੋਂ ਘੱਟ ਨਹੀਂ ਹੋਣਗੀਆਂ। ਗ੍ਰਾਹਕ ਇਨ੍ਹਾਂ ਦੁਕਾਨਾਂ ਵਿਚ ਸਜਾਏ ਗਏ ਰੈਕ ਤੋਂ ਆਪਣੀ ਮਨਪਸੰਦ ਸ਼ਰਾਬ ਜਾਂ ਬੀਅਰ ਖੁੱਦ ਚੁੱਕ ਸਕਣਗੇ ਅਤੇ ਕੈਸ਼ ਕਾਊਂਟਰ ’ਤੇ ਪੈਸਿਆਂ ਦਾ ਭੁਗਤਾਨ ਕਰਨਗੇ। ਖਰੀਦਿਆ ਗਿਆ ਸਮਾਨ ਜ਼ਿਆਦਾ ਹੈ ਤਾਂ ਦੁਕਾਨ ਵਿਚ ਰੱਖੇ ਕਾਮੇ ਮਦਦ ਕਰਨਗੇ।

Leave a Reply