ਸੁਨਾਮ ‘ਚ ਵਾਪਰਿਆ ਦਰਦਨਾਕ ਹਾਦਸਾ, 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ‘ਚ 4 ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ : ਸੁਨਾਮ-ਬਠਿੰਡਾ ਰੋਡ ‘ਤੇ ਬੀਰ ਕਲਾਂ ਪਿੰਡ ਨੇੜੇ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ 4 ਲੋਕਾਂ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ 2 ਕਾਰਾਂ ਦੀ ਹੋਈ ਭਿਆਨਕ ਟੱਕਰ ਕਾਰਨ ਵਾਪਰਿਆ, ਜਿਸ ‘ਚ 3 ਬਜ਼ੁਰਗ ਅਤੇ 1 ਨੌਜਵਾਨ ਸਮੇਤ 4 ਲੋਕਾਂ ਦੀ ਮੌਤ ਹੋ ਗਈ ਜਦਕਿ 4 ਗੰਭੀਰ ਜ਼ਖ਼ਮੀਆਂ ਨੂੰ ਪਟਿਆਲਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜੋ ਕਿ ਜ਼ੇਰੇ ਇਲਾਜ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਵਾਸੀਆਂ ਦੀ ਕਾਰ ਦੀ, ਬਠਿੰਡਾ ਦੇ ਪਿੰਡ ਮਾੜੀ ਦੇ ਰਹਿਣ ਵਾਲੇ ਪਰਿਵਾਰ ਦੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਮਾੜੀ ਵਾਸੀ ਆਪਣੀ ਬਜ਼ੁਰਗ ਮਾਤਾ ਦਾ ਅੱਖਾਂ ਦਾ ਚੈੱਕਅੱਪ ਕਰਵਾ ਕੇ ਪਟਿਆਲਾ ਤੋਂ ਵਾਪਸ ਆ ਰਹੇ ਸਨ।

ਟੱਕਰ ਇੰਨੀ ਭਿਆਨਕ ਸੀ ਕਿ 2 ਬਜ਼ੁਰਗਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਜ਼ਖ਼ਮੀ ਹੋਏ ਨੌਜਵਾਨ ਨੇ ਸੁਨਾਮ ਦੇ ਹਸਪਤਾਲ ‘ਚ ਜਾ ਕੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਗੰਭੀਰ ਜ਼ਖ਼ਮੀ ਹੋਏ 5 ਵਿਅਕਤੀਆਂ ਨੂੰ ਪਟਿਆਲਾ ਰੈਫਰ ਕੀਤਾ ਗਿਆ, ਜਿੱਥੇ ਇੱਕ ਹੋਰ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦਕਿ ਬਾਕੀ ਚਾਰ ਲੋਕ ਗੰਭੀਰ ਜ਼ਖ਼ਮੀ ਹਨ ਤੇ ਇਲਾਜ ਅਧੀਨ ਹਨ।

Leave a Reply