ਮੂਸੇ ਵਾਲਾ ਦੀ ਹਵੇਲੀ ਪੁੱਜੀ SIT ਦੀ ਟੀਮ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਜਾਣੋ ਕੀ ਕਿਹਾ

ਮਾਨਸਾ :  ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਇਕਬਾਲ ਨਿੱਜੀ ਚੈਨਲ ਕੋਲ ਕਰਨ ਤੋਂ ਬਾਅਦ ਅੱਜ ਅਚਾਨਕ ਮੂਸੇ ਵਾਲਾ ਦੇ ਘਰ ਕਤਲ ਕਾਂਡ ਲਈ ਪੰਜਾਬ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੁੱਖੀ ਜਸਕਰਨ ਸਿੰਘ ਪੁੱਜੇ।

ਉਨ੍ਹਾਂ ਨਾਲ ਮਾਨਸਾ ਦੇ ਸੀਨੀਅਰ ਕਪਤਾਨ ਪੁਲਸ ਡਾ. ਨਾਨਕ ਸਿੰਘ ਵੀ ਸਨ। ਪਤਾ ਲੱਗਾ ਹੈ ਕਿ ਸਿਟ ਮੁਖੀ ਨੇ ਮੂਸੇ ਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਨਸਾਫ਼ ਲਈ ਹੋ ਰਹੇ ਸਰਕਾਰੀ ਤੇ ਪੁਲਸ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਵਲੋਂ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਨੂੰ ਪੰਜਾਬ ਤੋਂ ਬਾਹਰ ਰਾਜਸਥਾਨ ਦੀ ਕਿਸੇ ਜੇਲ ਦੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਠਿੰਡਾ ਜੇਲ ’ਚੋਂ ਨਹੀਂ ਦਿੱਤੀ ਗਈ।

ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਟੀਮ ਨੇ ਮੂਸੇ ਵਾਲਾ ਪਰਿਵਾਰ ਵਲੋਂ 19 ਮਾਰਚ ਨੂੰ ਮਰਹੂਮ ਪੰਜਾਬੀ ਗਾਇਕ ਦੀ ਮਨਾਈ ਜਾ ਰਹੀ ਪਹਿਲੀ ਬਰਸੀ ਬਾਰੇ ਗੱਲਬਾਤ ਕੀਤੀ ਹੈ। ਇਹ ਬਰਸੀ ਮਾਨਸਾ ਦੀ ਨਵੀਂ ਅਨਾਜ ਮੰਡੀ ’ਚ ਮਨਾਈ ਜਾ ਰਹੀ ਹੈ।

Leave a Reply