ਮੈਨੂੰ ਵੋਟ ਨਾ ਪਾਉਣ ਵਾਲੇ ਵਿਅਕਤੀ ਦੇ ਫੇਰਨੇ ਚਾਹੀਦੇ ਛਿੱਤਰ : ਕਿਰਨ ਖੇਰ

 

ਚੰਡੀਗੜ੍ਹ : ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਭਾਜਪਾ ਆਗੂ ਕਿਰਨ ਖੇਰ ਨੇ ਹਾਲ ਹੀ ‘ਚ ਇਕ ਵਿਵਾਦ ਬਿਆਨ ਦਿੱਤਾ ਹੈ, ਜਿਸ ਕਾਰਨ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਜਾਣਕਾਰੀ ਮੁਤਾਬਕ ਕਿਰਨ ਖੇਰ ਬੁੱਧਵਾਰ ਨੂੰ ਸ਼ਹਿਰ ਦੀ ਰਾਮਦਰਬਾਰ ਕਾਲੋਨੀ ‘ਚ ਇਕ ਕਮਿਊਨਿਟੀ ਸੈਂਟਰ ਦਾ ਉਦਘਾਟਨ ਸਮਾਗਮ ‘ਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹੱਲੋਮਾਜਰਾ ਦੇ ਦੀਪ ਕੰਪਲੈਕਸ਼ਨ ਦੀ ਸਾਰੀ ਸੜਕ ਦੀ ਉਸਾਰੀ ਕਰਵਾਈ ਹੈ ਨਹੀਂ ਤਾਂ ਪਹਿਲਾਂ ਉੱਥੇ ਪਾਣੀ ਭਰ ਜਾਂਦਾ ਸੀ ਤੇ ਜੇਕਰ ਹੁਣ ਦੀਪ ਕੰਪਲੈਕਸ਼ਨ ਦੇ ਇਕ ਵੀ ਵਿਅਕਤੀ ਨੇ ਮੈਨੂੰ ਵੋਟ ਨਾ ਪਾਈ ਤਾਂ ਇਸ ਗੱਲ ‘ਤੇ ਲਾਹਨਤ ਹੈ। ਉਸ ਵਿਅਕਤੀ ਦੇ ਜਾ ਕੇ ਛਿੱਤਰ ਫੇਰਨੇ ਚਾਹੀਦੇ ਹਨ ਕਿਉਂਕਿ ਇੰਨੇ ਪੈਸੇ ਦੇ ਕੇ ਮੈਂ ਇਹ ਕੰਮ ਕਰਵਾਇਆ ਹੈ।

ਕਿਰਨ ਖੇਰ ਦੀ ਇਹ ਗੱਲ ਸੁਣਦਿਆਂ ਹੀ ਉੱਥੇ ਮੌਜੂਦ ਲੋਕ ਵੀ ਹੱਸਣ ਲੱਗ ਗਏ। ਦੱਸ ਦੇਈਏ ਕਿ ਕਿਰਨ ਖੇਰ ਸਿਆਸਤ ‘ਚ ਆਉਣ ਤੋਂ ਪਹਿਲਾਂ ਫਿਲਮ ਇੰਡਸਟਰੀ ‘ਚ ਵੀ ਕੰਮ ਕਰ ਚੁੱਕੇ ਹਨ। ਦੱਸ ਦੇਈਏ ਕਿ ਕਿਰਨ ਖੇਰ ਵੱਲੋਂ ਦਿੱਤੇ ਇਸ ਬਿਆਨ ਦੇ ਚੱਲਦਿਆਂ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਸਨ ਅਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਉਨ੍ਹਾਂ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

Leave a Reply