1992 ‘ਚ ਅਗਵਾ ਕੀਤੇ ਬੈਂਕ ਕਰਮਚਾਰੀ ਦਾ ਮਾਮਲਾ: ਅਦਾਲਤ ਨੇ 2 ਪੁਲਸ ਅਧਿਕਾਰੀਆਂ ਨੂੰ ਦਿੱਤਾ ਦੋਸ਼ੀ ਕਰਾਰ

ਤਰਨਤਾਰਨ: ਮੋਹਾਲੀ ਦੀ ਸੀਬੀਆਈ ਅਦਾਲਤ ਇਕ ਹੋਰ ਅਗਵਾ, ਗੈਰ-ਕਾਨੂੰਨੀ ਹਿਰਾਸਤ ਅਤੇ ਲਾਪਤਾ ਕੇਸ ‘ਚ ਅੱਜ ਫ਼ੈਸਲਾ ਸੁਣਾਇਆ ਹੈ। ਜਾਣਕਾਰੀ ਮੁਤਾਬਕ ਇਹ ਕੇਸ ਇਕ ਬੈਂਕ ਕਰਮਚਾਰੀ ਕੁਲਦੀਪ ਸਿੰਘ ਨਾਲ ਸਬੰਧਤ ਹੈ, ਜਿਸ ਨੂੰ ਤਰਨਤਾਰਨ ਪੁਲਸ ਨੇ 2-6-1992 ਨੂੰ ਅੰਮ੍ਰਿਤਸਰ ਤੋਂ ਚੁੱਕ ਕੇ ਹਿਰਾਸਤ ‘ਚ ਲਿਆ ਸੀ ਤੇ ਗੈਰ-ਕਾਨੂੰਨੀ ਹਿਰਾਸਤ ਮਗਰੋਂ ਕਮਚਾਰੀ ਦੀ ਕੋਈ ਉੱਘ-ਸੁੱਘ ਨਹੀਂ ਲੱਗੀ ਸੀ। ਇਸ ਮਾਮਲੇ ‘ਚ ਸਾਰੇ ਗਵਾਹਾਂ ਅਤੇ ਸਬੂਤਾਂ ਦੇ ਮੱਦੇਨਜ਼ਰ ਅਦਾਲਤ ਨੇ ਇਹ ਕੇਸ 16 ਮਾਰਚ 2023 ਲਈ ਰਾਖਵਾਂ ਰੱਖਿਆ ਸੀ।

ਸੀਬੀਆਈ ਅਦਾਲਤ ਨੇ 1992 ਨਾਲ ਸਬੰਧਤ ਕੇਸ ‘ਚ ਪੰਜਾਬ ਪੁਲਸ ਦੇ ਦੋ ਅਧਿਕਾਰੀਆਂ ਨੂੰ ਅਪਰਾਧਿਕ ਸਾਜ਼ਿਸ਼, ਅਗਵਾ, ਗੈਰ-ਕਾਨੂੰਨੀ ਹਿਰਾਸਤ ਅਤੇ ਸਬੂਤ ਨਸ਼ਟ ਕਰਨ ਲਈ ਦੋਸ਼ੀ ਠਹਿਰਾਇਆ ਹੈ। ਜਿਸ ‘ਚ ਸਾਬਕਾ ਇੰਸਪੈਕਟਰ ਸੂਬਾ ਸਿੰਘ ਸਰਹੰਦ ਅਤੇ ਸਬ ਇੰਸਪੈਕਟਰ ਝਿਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਅਦਾਲਤ ਨੇ ਇੰਸਪੈਕਟਰ ਸੂਬਾ ਸਿੰਘ ਸਰਹੰਦ ਨੂੰ ਤਿੰਨ ਸਾਲ ਅਤੇ ਇੰਸਪੈਕਟਰ ਝਿਰਮਲ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ।

Leave a Reply