37 ਹਜ਼ਾਰ ਫੁੱਟ ਦੀ ਉਚਾਈ ‘ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ ਸਖ਼ਤ

ਨਵੀਂ ਦਿੱਲੀ : ਸਪਾਈਸ ਜੈੱਟ ਦੇ ਦੋ ਪਾਇਲਟਾਂ ਨੂੰ ਕਾਕਪਿਟ ਅੰਦਰ ਗੁਜੀਆ ਖਾਣਾ ਬਹੁਤ ਮਹਿੰਗਾ ਪਿਆ। ਦਰਅਸਲ ਸਪਾਈਸ ਜੈੱਟ ਨੇ ਆਪਣੇ ਦੋ ਪਾਇਲਟਾਂ ਨੂੰ ਆਫ ਰੋਸਟਰ (ਫਲਾਇੰਗ ਡਿਊਟੀ ਤੋਂ ਹਟਾਉਣਾ) ਕਰ ਦਿੱਤਾ ਹੈ। ਉਹ ਹੋਲੀ ਵਾਲੇ ਦਿਨ ਫਲਾਈਟ ਡੈੱਕ ਦੇ ਸੈਂਟਰ ਕੰਸੋਲ ‘ਤੇ ਕੌਫੀ ਦੇ ਨਾਲ ਗੁਜੀਆ ਖਾ ਰਹੇ ਸਨ, ਸਪਾਈਸਜੈੱਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਇਲਟਾਂ ਨੇ ਅਜਿਹਾ ਕਰਕੇ ਫਲਾਈਟ ਦੀ ਸੁਰੱਖਿਆ ਨੂੰ ਖਤਰੇ ‘ਚ ਪਾ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਹੋਲੀ (8 ਮਾਰਚ 2023) ਨੂੰ ਵਾਪਰੀ ਸੀ। ਜਦੋਂ ਸਪਾਈਸ ਜੈੱਟ ਦੀ ਫਲਾਈਟ ਦਿੱਲੀ ਤੋਂ ਗੁਹਾਟੀ ਜਾ ਰਹੀ ਸੀ। ਹਾਲਾਂਕਿ ਦੋਵਾਂ ਪਾਇਲਟਾਂ ਨੂੰ ਰੋਸਟਰ ਤੋਂ ਹਟਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਪਾਈਸਜੈੱਟ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੀ ਕਾਕਪਿਟ ਦੇ ਅੰਦਰ ਭੋਜਨ ਨੂੰ ਲੈ ਕੇ ਸਖਤ ਨੀਤੀ ਹੈ। ਜਾਣਕਾਰੀ ਮੁਤਾਬਕ ਜਹਾਜ਼ ਉਸ ਸਮੇਂ 37 ਹਜ਼ਾਰ ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ ਜਦੋਂ ਦੋਵੇਂ ਪਾਇਲਟ ਕੌਫੀ-ਗੁਜੀਆ ਦਾ ਆਨੰਦ ਲੈ ਰਹੇ ਸਨ। ਫੋਟੋ ਵਾਇਰਲ ਹੋਣ ਤੋਂ ਬਾਅਦ, ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਏਅਰਲਾਈਨ ਨੂੰ ਇਨ੍ਹਾਂ ਪਾਇਲਟਾਂ ਦੀ ਪਛਾਣ ਕਰਨ ਅਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

Leave a Reply