ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਬੋਮਡਿਲਾ ਨੇੜੇ ਆਪਰੇਸ਼ਨਲ ਉਡਾਣ ਭਰ ਰਹੇ ਹੈਲੀਕਾਪਟਰ ਦਾ ਸਵੇਰੇ ਕਰੀਬ ਸਵਾ 9 ਵਜੇ ਹਵਾਈ ਆਵਾਜਾਈ ਕੰਟਰੋਲ (ਏ.ਟੀ.ਸੀ.) ਤੋਂ ਸੰਪਰਕ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਇਹ ਬੋਮਡਿਲਾ ਦੇ ਪੱਛਮ ‘ਚ ਮਾਂਡਲਾ ਨੇੜੇ ਦੁਰਘਟਨਾਗ੍ਰਸਤ ਹੋ ਗਿਆ। ਖੋਜ ਅਤੇ ਬਚਾਅ ਦਲਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਉਨ੍ਹਾਂ ਮੁਤਾਬਕ, ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।