ਇੱਕੋ ਨੌਜਵਾਨ ਨਾਲ ਬਣੇ ਸੱਸ-ਨੂੰਹ ਦੇ ਨਜਾਇਜ਼ ਸਬੰਧ, ਸੱਸ ਨੇ ਗੋਲੀ ਮਾਰ ਕੇ ਕੀਤਾ ਨੂੰਹ ਦਾ ਕਤਲ


ਗੁਰਦਾਸਪੁਰ/ਪਾਕਿਸਤਾਨ : ਪਾਕਿਸਤਾਨ ਦੇ ਮਰਦਾਨ ਸ਼ਹਿਰ ਦੇ ਬਾਜ਼ਾਰ ਵਿਚ ਇਕ ਸੱਸ ਨੇ ਆਪਣੀ ਨੂੰਹ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ,ਕਿਉਂਕਿ ਇੱਕ ਨੌਜਵਾਨ ਨਾਲ ਨੂੰਹ ਤੇ ਸੱਸ ਦੋਵਾਂ ਦੇ ਨਜਾਇਜ਼ ਸਬੰਧ ਬਣ ਗਏ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਅੱਜ ਸਵੇਰੇ ਕਰੀਬ 11.30 ਵਜੇ ਸੱਸ ਜੈਤੂਨ (45) ਅਤੇ ਨੂੰਹ ਕਾਇਨਾਤ (22) ਮਰਦਾਨ ਦੇ ਇੱਕ ਬਾਜ਼ਾਰ ਵਿੱਚ ਖ਼ਰੀਦਦਾਰੀ ਕਰ ਰਹੀਆਂ ਸਨ। ਅਚਾਨਕ ਸੱਸ ਜੈਤੂਨ ਨੇ ਆਪਣੇ ਪਰਸ ”ਚੋਂ ਰਿਵਾਲਵਰ ਕੱਢ ਕੇ ਆਪਣੀ ਨੂੰਹ ‘ਤੇ ਗੋਲੀ ਚਲਾ ਦਿੱਤੀ। ਗੋਲੀ ਸਿਰ ”ਚ ਲੱਗਣ ਕਾਰਨ ਕਾਇਨਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੇ ਆਂਢ-ਗੁਆਂਢ ਦੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਦੀ ਸੱਸ ਵਿਧਵਾ ਸੀ ਅਤੇ ਉਹ ਆਪਣੀ ਨੂੰਹ ਨਾਲ ਰਹਿੰਦੀ ਸੀ। ਜਦਕਿ ਮ੍ਰਿਤਕਾ ਦਾ ਪਤੀ ਇਸਲਾਮਾਬਾਦ ’ਚ ਕੰਮ ਕਰਦਾ ਹੈ। ਕਾਇਨਾਤ ਦੇ ਰਫੀਕ ਖਾਨ ਨਾਂ ਦੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਦੌਰਾਨ ਸੱਸ ਜੇਤੂਨ ਦੇ ਵੀ ਨੌਜਵਾਨ ਰਫੀਕ ਨਾਲ ਨਾਜਾਇਜ਼ ਸਬੰਧ ਸਨ ਅਤੇ ਜੇਤੂਨ ਆਪਣੀ ਨੂੰਹ ਕਾਇਨਤ ਨੂੰ ਰਫੀਕ ਤੋਂ ਦੂਰ ਰਹਿਣ ਲਈ ਕਹਿੰਦੀ ਸੀ ਅਤੇ ਸੱਸ ਅਤੇ ਨੂੰਹ ਵਿਚਾਲੇ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਇਹੀ ਕਾਇਨਾਤ ਦੀ ਮੌਤ ਦਾ ਕਾਰਨ ਬਣਿਆ। ਪੁਲਸ ਨੇ ਮ੍ਰਿਤਕ ਕਾਇਨਤ ਦੇ ਭਰਾ ਸਾਦੀਮ ਖ਼ਾਨ ਦੇ ਬਿਆਨਾਂ ਦੇ ਆਧਾਰ ’ਤੇ ਜੈਤੂਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਉਹ ਫ਼ਰਾਰ ਹੋ ਗਈ ਹੈ।

Leave a Reply