ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਰਹੇ ਜੇਲ੍ਹ ਅਧਿਕਾਰੀ ਵੀ ਸ਼ੱਕ ਦੇ ਘੇਰੇ ’ਚ

ਪਟਿਆਲਾ : ਲਾਰੈਂਸ ਬਿਸ਼ਨੋਈ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੈਂਟਰਲ ਜੇਲ੍ਹ ਵਿਚ ਮਾਹੌਲ ਗਰਮਾ ਗਿਆ ਹੈ। ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਦੇ ਸਾਥੀ ਮੋਹਾਲੀ ਦੇ ਰਵਿੰਦਰ ਕਾਲੀ ਅਤੇ ਉਸ ਦੇ ਸਾਥੀਆਂ ਵਿਚ ਲਾਰੈਂਸ ਅਤੇ ਇਕ ਜੇਲ੍ਹ ਅਧਿਕਾਰੀ ਦੀ ਦੋਸਤੀ ਦੇ ਕਿੱਸੇ ਦੀ ਗੱਲ ਹੋਣ ਲੱਗੀ ਹੈ। ਸਾਲ 2015 ਤੋਂ 2017 ਤਕ ਲਾਰੈਂਸ ਬਿਸ਼ਨੋਈ ਨੂੰ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਰਖਿਆ ਗਿਆ ਸੀ। ਉਸ ਸਮੇਂ ਉਸ ਦੀਆਂ ਤਤਕਾਲੀ ਅਸਿਸਟੈਂਟ ਜੇਲ੍ਹ ਸੁਪਰੀਟੈਂਡੈਂਟ ਨਾਲ ਨਜ਼ਦੀਕੀਆਂ ਵੱਧ ਗਈਆਂ ਸਨ। ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਦੀ ਦੋਸਤੀ ਨੂੰ ਲੈ ਕੇ ਜੇਲ੍ਹ ਵਿਚ ਚਰਚਾ ਹੋਈ ਤਾਂ ਮਾਮਲੇ ਨੂੰ ਦਬਾਅ ਦਿੱਤਾ ਗਿਆ। ਹੁਣ ਜੇਲ੍ਹ ਅਧਿਕਾਰੀਆਂ ਨੇ ਲਾਰੈਂਸ ਦੇ ਕਰੀਬੀ ਰਹੇ ਜੇਲ੍ਹ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੇਲ੍ਹ ਅਧਿਕਾਰੀ ਜੇਲ੍ਹ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਸ ਬਾਰੇ ਵਿਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ। ਜਦਕਿ ਸੂਤਰਾਂ ਮੁਤਾਬਕ ਹੁਣ ਇਹੀ ਜੇਲ੍ਹ ਅਧਿਕਾਰੀ ਬਠਿੰਡਾ ਦੀ ਜੇਲ੍ਹ ਵਿਚ ਤਾਇਨਾਤ ਹੈ ਅਤੇ ਲਾਰੈਂਸ ਨੂੰ ਵੀ ਉਸੇ ਜੇਲ੍ਹ ਵਿਚ ਰੱਖਿਆ ਗਿਆ ਹੈ। ਦੋਵੇਂ ਇਕ ਵਾਰ ਫਿਰ ਤੋਂ ਨਾਲ ਹਨ। ਇਸ ਨੂੰ ਲੈ ਕੇ ਪਟਿਆਲਾ ਸੈਂਟਰਲ ਜੇਲ੍ਹ ਵਿਚ ਵੀ ਚਰਚਾ ਚੱਲ ਰਹੀ ਹੈ।

ਇਹੀ ਵੀ ਦੱਸਿਆ ਗਿਆ ਹੈ ਕਿ ਲਾਰੈਂਸ ਦੇ ਸਾਥੀ ਰਵਿੰਦਰ ਕਾਲੀ ਅਤੇ ਗੋਲਡੀ ਬਰਾੜ ਦਾ ਜੀਜਾ ਗੁਰਿੰਦਰ ਗੋਰਾ ਨੇ ਪਟਿਆਲਾ ਜੇਲ੍ਹ ਦੇ ਇਕ ਅਧਿਕਾਰੀ ਤੇ ਸਟਾਫ ਨੂੰ ਲਾਰੈਂਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਧਮਕਾਇਆ ਵੀ ਹੈ। ਹਾਲਾਂਕਿ ਇਨ੍ਹਾਂ ਧਮਕੀਆਂ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਰਵਿੰਦਰ ਕਾਲੀ ਨੂੰ ਸਕਿਰਓਰਿਟੀ ਜ਼ੋਨ ਵਿਚ ਬੰਦ ਕਰ ਦਿੱਤਾ ਗਿਆ ਹੈ। ਲੋੜ ਹੈ ਜੇਲ੍ਹ ਵਿਭਾਗ ਨੂੰ ਇਸ ਮਾਮਲੇ ਵਿਚ ਸਖ਼ਤੀ ਨਾਲ ਕੰਮ ਲੈਣ ਅਤੇ ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ।

Leave a Reply