ਰੇਲਗੱਡੀ ਦਾ ਡੱਬਾ ਬਦਲਣ ਸਮੇਂ ਨੌਜਵਾਨ ਦੀ ਮੌਤ

ਬੁਢਲਾਡਾ/ਬਰੇਟਾ : ਸਥਾਨਕ ਸ਼ਹਿਰ ਦੇ ਇਕ ਨੌਜਵਾਨ ਦੀ ਰੇਲ ਗੱਡੀ ਦਾ ਡੱਬਾ ਬਦਲਣ ਸਮੇਂ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਸ ਚੌਕੀ ਦੇ ਜਾਂਚ ਅਧਿਕਾਰੀ ਜੰਗੀਰ ਰਾਮ ਨੇ ਦੱਸਿਆ ਕਿ ਰਾਤ ਸਮੇਂ ਮੇਲ ਰੇਲ ਗੱਡੀ ਰਾਹੀਂ ਬੁਢਲਾਡਾ ਤੋਂ ਦਿੱਲੀ ਜਾ ਰਹੇ ਨੌਜਵਾਨ ਸੰਜੀਵ ਕੁਮਾਰ (29) ਪੁੱਤਰ ਪ੍ਰੇਮ ਕੁਮਾਰ ਕਲਾਵੰਤੀ ਪ੍ਰਿਟਿੰਗ ਪ੍ਰੈੱਸ ਬੁਢਲਾਡਾ ਦੀ ਬਰੇਟਾ ਰੇਲਵੇ ਸਟੇਸ਼ਨ ’ਤੇ ਗੱਡੀ ਦਾ ਡੱਬਾ ਬਦਲਣ ਸਮੇਂ ਪੈਰ ਤਿਲਕਣ ਕਾਰਨ ਮੌਤ ਹੋ ਗਈ। 

ਪੁਲਸ ਨੇ ਮ੍ਰਿਤਕ ਦੇ ਭਰਾ ਵਨੀਤ ਕੁਮਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ । ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ-ਪਿਤਾ ਤੇ ਪਤਨੀ ਤੋਂ ਇਲਾਵਾ ਇਕ ਬੇਟਾ ਤੇ ਬੇਟੀ ਛੱਡ ਗਿਆ ਹੈ। ਨੌਜਵਾਨ ਦੀ ਮੌਤ ਨੂੰ ਲੈ ਕੇ ਪੂਰੇ ਬੁਢਲਾਡਾ ਹਲਕੇ ’ਚ ਸੋਗ ਦੀ ਲਹਿਰ ਹੈ, ਜਿਸਦਾ ਅੱਜ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Leave a Reply