ਥਾਣਿਆਂ ‘ਚ ਪਟਾਕੇ ਚਲਾਉਣ ਵਾਲੇ ਪੰਜਾਬੀ ਦੀ ਭਾਲ ‘ਚ ਲੱਗੀ ਕੈਨੇਡੀਅਨ ਪੁਲਸ

ਵਾਸ਼ਿੰਗਟਨ/ਟੋਰਾਂਟੋ : ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਪੁਲਸ ਥਾਣਿਆਂ ‘ਚ ਪਟਾਕੇ ਚਲਾਉਣ ਦੀਆਂ ਸ਼ਰਾਰਤੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 50 ਸਾਲਾ ਦੇ ਦਰਬਾਰਾ ਸਿੰਘ ਮਾਨ ਦੀ ਪੁਲਸ ਭਾਲ ਕਰ ਰਹੀ ਹੈ ਅਤੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਮੰਗੇ ਜਾ ਰਹੇ ਹਨ। ਇਹ ਘਟਨਾ ਲੰਘੇ ਐਤਵਾਰ ਰਾਤ 10 ਵਜੇ ਤੋਂ ਬਾਅਦ ਦੀ ਵਾਪਰੀ ਦੱਸੀ ਜਾ ਰਹੀ ਹੈ।

ਪੀਲ ਰੀਜ਼ਨਲ ਪੁਲਸ (ਪੀ.ਆਰ.ਪੀ.) ਵੱਲੋਂ ਜਾਰੀ ਇੱਕ ਪ੍ਰੈਸ ਰੀਲੀਜ਼ ਅਨੁਸਾਰ ਸ਼ੱਕੀ ਨੇ ਕਥਿਤ ਤੌਰ ‘ਤੇ 2 ਮਿਸੀਸਾਗਾ ਦੇ ਅਤੇ 1 ਬਰੈਂਪਟਨ ਦੇ ਪੁਲਸ ਥਾਣੇ ਵਿਚ ਜਾਕੇ ਪਟਾਕੇ ਚਲਾਏ ਗਏ ਹਨ। ਪਟਾਕੇ ਚਲਾਉਣ ਅਤੇ ਪੁਲਸ ਨਾਲ ਝੜਪ ਕਰਨ ਤੋਂ ਬਾਅਦ ਕਥਿਤ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਕੈਨੇਡਾ ਦੀ ਪੀਲ ਪੁਲਸ ਮੁਤਾਬਕ ਦਰਬਾਰਾ ਸਿੰਘ ਮਾਨ ਕੋਲ 2017 ਦੀ ਬਲੈਕ ਫੋਰਡ ਐਕਸਪਲੋਰਰ ਗੱਡੀ ਹੈ, ਜਿਸਦੀ ਸਸਕੈਚਵਨ ਦੀ ਲਾਇਸੈਂਸ ਪਲੇਟ ਅਤੇ 612 MVS ਨੰਬਰ ਹੈ।

Leave a Reply