ਪੰਜੋਲੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ, ਕਿਹਾ- ਭਗਵੰਤ ਸਰਕਾਰ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰੇ

ਚੰਡੀਗੜ੍ਹ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਕਰਨੈਲ ਸਿੰਗ ਪੰਜੋਲੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕੀਤੀ ਹੈ। ਸੋਸ਼ਲ ਮੀਡੀਏ ’ਤੇ ਵਿਰੋਧ ਪ੍ਰਗਟਾਉਂਦਿਆਂ ਉਨ੍ਹਾ ਕਿਹਾ ਹੈ ਕਿ:  “… ਮੈ ਇਸ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਹਾ ਕਿਊਕ ਪੰਜਾਬ ਅਜ਼ਾਦ ਫਿੱਜਾ ਵਿੱਚ ਤੁਸੀ ਕਿਸੇ ਨੁੰ ਵੀ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਤੋਂ ਨਹੀਂ ਰੋਕ ਸਕਦੇ l ਮੈ ਪੰਜਾਬ ਸਰਕਾਰ ਨੁੰ ਕਹਿਣਾ ਚਹੁੰਦਾ ਹਾ ਕਿ ਊਹ ਭਾਈ ਅੰਮ੍ਰਿਤਪਾਲ ਸਿੰਘ ਨੁੰ ਪਰੇਸ਼ਾਨ ਕਰਕੇ ਪੰਜਾਬ ਦਾ ਮਹੌਲ ਨਾ ਖਰਾਬ ਕਰੇ l ਜੇ ਸਰਕਾਰ ਨੂੰ ਲਗਦਾ ਹੈ ਕਿ ਭਾਈ ਸਾਹਿਬ ਨੇ ਕਨੂੰਨ ਆਪਣੇ ਹੱਥਾਂ ਵਿੱਚ ਲਿਆ ਹੈ ਤਾ ਲਿਖਤੀ ਨੋਟਿਸ ਭੇਜ ਕੇ ਊਹਨਾ ਤੋਂ ਜਬਾਬ ਲਿਆ ਜਾ ਸਕਦਾ ਹੈ ਜਾ ਕਿਸੇ ਪੁਲੀਸ ਅਧਿਕਾਰੀ ਨੁੰ ਵੀ ਉਨ੍ਹਾਂ ਗੱਲ-ਬਾਤ ਕਰਨ ਲਈ ਭੇਜਿਆ ਜਾ ਸਕਦਾ ਹੈ l ਸੱਭ ਨੁੰ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਰੂਪੋਸ ਨਹੀਂ ਹੈ l ਊਹ ਹਰ ਰੋਜ ਮਡੀਏ ਨੁੰ ਸੰਬੋਧਨ ਕਰਦੇ ਹਨ ਸੰਗਤਾਂ ਦੇ ਇਕੱਠਾ ਨੁੰ ਵੀ ਸੰਬੋਧਨ ਕਰਦੇ ਰਹਿੰਦੇ ਹਨ l ਇਸ ਲਈ ਅੱਜ ਜਦੋਂ ਊਹ ਅਪਣੇ ਕਿਸੇ ਪਹਿਲਾ ਤਹਿ ਕੀਤੇ ਪ੍ਰੋਗਰਾਮ ਊੱਤੇ ਜਾ ਰਹੇ ਸਨ ਤਾ ਊਹਨੁੰ ਨੁੰ ਪੰਜਾਬ ਪੁਲੀਸ ਵੱਲੋਂ ਅਚਾਨਕ ਘੇਰਾ ਪਾਉਣਾ ਅਤੇ ਊਹਨਾ ਦੇ ਸਾਥੀਆਂ ਹਿਰਾਸਤ ਵਿੱਚ ਲੈਣਾ , ਇੱਕ ਤਰਾਂ ਨਾਲ ਸਰਕਾਰ ਦਾ ਦਹਿਸ਼ਤ ਪੈਦਾ ਕਰਨ ਵਾਲਾ ਫੈਸਲਾ ਹੀ ਕਿਹਾ ਜਾ ਸਕਦਾ ਹੈ l ਜਿਸ ਨੁੰ ਇਹ ਸਮਝਿਆ ਜਾਏਗਾ ਕਿ ਸਰਕਾਰ ਜਾਣਬੁੱਝ ਕੇ ਹੀ ਪੰਜਾਬ ਦਾ ਮਹੌਲ ਖਰਾਬ ਕਰ ਰਹੀ ਹੈ l ਪੰਜਾਬ ਦਾ ਮਹੋਲ ਠੀਕ ਰਹੇ ਸਰਕਾਰ ਨੁੰ ਅਕਲ ਤੋਂ ਕੰਮ ਲੈਣਾ ਚਾਹੀਦਾ ਅਤੇ ਭਾਈ ਸਾਹਿਬ ਰਿਹਾ ਕੀਤਾ ਜਾਣਾ ਚਾਹੀਦਾ ਹੈ l , ਅਗਰ ਪੁਲੀਸ ਨੁੰ ਭਾਈ ਸਾਹਿਬ ਦੀ ਕਿਸੇ ਕੇਸ ਵਿੱਚ ਲੋੜ ਹੈ ਤਾ ਸਰਕਾਰ ਊਹਨਾ ਨੁੰ ਅਪਣਾ ਸਪੱਸਟੀ ਕਰਨ ਦੇਣ ਲਈ ਸਮਾ ਦੇਵੇ ।

Leave a Reply