ਕੁੜੀ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਲੋਕਾਂ ਨੂੰ ਕਰਦਾ ਸੀ ਗਲਤ ਮੈਸੇਜ, ਮਾਮਲਾ ਦਰਜ
ਲੁਧਿਆਣਾ: ਫੇਸਬੁੱਕ ’ਤੇ ਇਕ ਕੁੜੀ ਦੀ ਜਾਅਲੀ ਆਈ. ਡੀ. ਬਣਾ ਕੇ ਅਣਜਾਣ ਲੋਕਾਂ ਨੂੰ ਗਲਤ ਮੈਸੇਜ ਭੇਜਣ ਦੇ ਦੋਸ਼ ’ਚ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਇਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। 7 ਅਪ੍ਰੈਲ 2022 ਨੂੰ ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਇੰਦਰਪਾਲ ਸਿੰਘ ਨਿਵਾਸੀ ਐੱਮ. ਆਈ. ਜੀ. ਫਲੈਟ, ਚੰਡੀਗੜ੍ਹ ਰੋਡ ਮੇਰੇ ਨਾਂ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਮੋਬਾਇਲ ਤੋਂ ਲੋਕਾਂ ਨੂੰ ਗਲਤ ਮੈਸੇਜ ਕਰ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।