WhatsApp ‘ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ

ਵਟਸਐਪ ਦੁਨੀਆ ਭਰ ‘ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੈ। ਭਾਰਤ ‘ਚ ਹੀ ਇਸਦੇ ਐਕਟਿਵ ਯੂਜ਼ਰਜ਼ ਦੀ ਗਿਣਤੀ 40 ਕਰੋੜ ਤੋਂ ਪਾਰ ਹੋ ਚੁੱਕੀ ਹੈ। ਕੰਪਨੀ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਕਰਨ ਲਈ ਨਵੇਂ-ਨਵੇਂ ਫੀਚਰਜ਼ ਜੋੜਦੀ ਰਹਿੰਦੀ ਹੈ।

ਹੁਣ ਵਟਸਐਪ ਨੇ iOS ਯੂਜ਼ਰਜ਼ ਯਾਨੀ ਆਈਫੋਨ ਲਈ ਨਵਾਂ ਫੀਚਰ ਜਾਰੀ ਕੀਤਾ ਹੈ। ਕੰਪਨੀ ਨੇ ਐਪ ਦਾ ਨਵਾਂ ਵਰਜ਼ਨ ਰਿਲੀਜ਼ ਕੀਤਾ ਹੈ, ਜਿਸ ਵਿਚ ਤੁਹਾਨੂੰ ਇਕ ਬੇਹੱਦ ਦਿਲਚਸਪ ਫੀਚਰ ਮਿਲੇਗਾ। ਇਸਦੀ ਮਦਦ ਨਾਲ iOS ਯੂਜ਼ਰਜ਼ ਕਿਸੇ ਫੋਟੋ ‘ਤੇ ਲਿਖਿਆ ਟੈਕਸਟ ਕਾਪੀ ਕਰ ਸਕਦੇ ਹਨ। ਉਂਝ ਤਾਂ ਇਹ ਫੀਚਰ iOS ‘ਚ ਪਹਿਲਾਂ ਵੀ ਮਿਲਦਾ ਸੀ ਪਰ ਵਟਸਐਪ ਨੇ ਇਸਨੂੰ ਆਪਣੇ ਪਲੇਟਫਾਰਮ ‘ਤੇ ਜੋੜ ਦਿੱਤਾ ਹੈ। ਇਸ ਨਾਲ ਯੂਜ਼ਰਜ਼ ਡਾਇਰੈਕਟ ਵਟਸਐਪ ਤੋਂ ਹੀ ਟੈਕਸਟ ਕਾਪੀ ਕਰ ਸਕਦੇ ਹਨ।

ਨਵੀਂ ਅਪਡੇਟ ਬੀਟਾ ਵਰਜ਼ਨ ਦਾ ਹਿੱਸਾ ਨਹੀਂ ਹੈ ਸਗੋਂ ਕੰਪਨੀ ਨੇ ਇਸਨੂੰ ਸਟੇਬਲ ਯੂਜ਼ਰਜ਼ ਲਈ ਜਾਰੀ ਕੀਤਾ ਹੈ। ਇਸ ਫੀਚਰ ਦੀ ਡਿਟੇਲਸ WABetaInfo ਨੇ ਸ਼ੇਅਰ ਕੀਤੀ ਹੈ। ਜੇਕਰ ਤੁਸੀਂ ਇਕ ਆਈ.ਓ.ਐੱਸ. ਯੂਜ਼ਰ ਹੋ ਅਤੇ ਤੁਹਾਨੂੰ ਇਹ ਫੀਚਰ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਐਪ ਸਟੋਰ ‘ਚ ਜਾ ਕੇ ਵਟਸਐਪ ਨੂੰ ਅਪਡੇਟ ਕਰਨਾ ਹੋਵੇਗਾ। ਇਸਤੋਂ ਬਾਅਦ ਤੁਹਾਨੂੰ ਨਵਾਂ ਫੀਚਰ ਨਜ਼ਰ ਆਉਣ ਲੱਗੇਗਾ।

Leave a Reply

error: Content is protected !!