ਵਿਦੇਸ਼ਾਂ ਤੋਂ ਫੰਡ ਮਾਮਲੇ ’ਚ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਤੋਂ ਪੁੱਛ ਪੜਤਾਲ ਕੀਤੀ

ਅੰਮ੍ਰਿਤਸਰ: ਡੀਐੱਸਪੀ ਦੀ ਅਗਵਾਈ ਵਿੱਚ ਪੁਲੀਸ ਅਧਿਕਾਰੀ ਅੱਜ ਫ਼ਰਾਰ ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਉਸ ਦੀ ਪਤਨੀ ਤੋਂ ਪੁੱਛ ਪੜਤਾਲ ਕਰਨ ਲਈ ਪੁੱਜੀ। ਉਸ ਦੀ ਪਤਨੀ ਬਰਤਾਨੀਆ ਦੀ ਹੈ। ਹੁਣ ਉਸ ਉੱਤੇ ਵੀ ਦੋਸ਼ ਲਗਾ ਦਿੱਤੇ ਗਏ ਹਨ ਕਿ ਉਸ ਦਾ ਨਾਂ ਵਾਰਿਸ ਪੰਜਾਬ ਦੇ ਲਈ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ’ਚ ਬੋਲਦਾ ਹੈ। ਇਸ ਤੋਂ ਪਹਿਲਾਂ ਡੀਐੱਸਪੀ ਰੈਂਕ ਦੀ ਮਹਿਲਾ ਅਧਿਕਾਰੀ ਨੇ ਵੀ ਉਨ੍ਹਾਂ ਦੇ ਘਰ ਜਾ ਕੇ ਉਸ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਪੁੱਛਪੜਤਾਲ ਕੀਤੀ। ਅੰਮ੍ਰਿਤਪਾਲ ਦੇ ਘਰ ਆਏ ਡੀਐੱਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਹ ਇੱਥੇ ਜਾਂਚ ਲਈ ਆਏ ਹੋਏ ਹਨ।

Leave a Reply

error: Content is protected !!