ਦਿੱਲੀ ’ਚ ਪ੍ਰਧਾਨ ਮੰਤਰੀ ਖ਼ਿਲਾਫ਼ ਪੋਸਟਰ: ਪੁਲੀਸ ਨੇ 100 ਕੇਸ ਦਰਜ ਕਰਕੇ 6 ਵਿਅਕਤੀ ਗ੍ਰਿਫ਼ਤਾਰ ਕੀਤੇ

ਨਵੀਂ ਦਿੱਲੀ : ਦਿੱਲੀ ਪੁਲੀਸ ਨੇ ਰਾਸ਼ਟਰੀ ਰਾਜਧਾਨੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਪੋਸਟਰ ਲਗਾਉਣ ਦੇ ਮਾਮਲੇ ‘ਚ ਘੱਟੋ-ਘੱਟ 100 ਐੱਫਆਈਆਰ ਦਰਜ ਕੀਤੀਆਂ ਹਨ ਤੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਦੇ ਕਈ ਹਿੱਸਿਆਂ ਵਿਚ ਅਜਿਹੇ ਪੋਸਟਰ ਕੰਧਾਂ ਅਤੇ ਥੰਮ੍ਹਾਂ ‘ਤੇ ਚਿਪਕਾਏ ਗਏ ਸਨ, ਜਿਨ੍ਹਾਂ ‘ਤੇ ‘ਮੋਦੀ ਹਟਾਓ, ਦੇਸ਼ ਬਚਾਓ’ ਲਿਖਿਆ ਹੋਇਆ ਸੀ। ਅਧਿਕਾਰੀਆਂ ਅਨੁਸਾਰ ਘੱਟ ਤੋਂ ਘੱਟ 2,000 ਪੋਸਟਰ ਹਟਾ ਦਿੱਤੇ ਗਏ ਸਨ ਅਤੇ ਆਈਪੀ ਅਸਟੇਟ ਵਿੱਚ ਉਸ ਵੇਲੇ ਇੰਨੀ ਹੀ ਗਿਣਤੀ ’ਚ ਵੈਨ ਵਿਚੋਂ ਪੋਸਟਰ ਜ਼ਬਤ ਕੀਤੇ ਗਏ,ਜਦੋਂ ਉਹ ਡੀਡੀਯੂ ਮਾਰਗ ‘ਤੇ ਆਮ ਆਦਮੀ ਪਾਰਟੀ (ਆਪ) ਹੈੱਡਕੁਆਰਟਰ ਨਿਕਲ ਰਹੀ ਸੀ।

Leave a Reply

error: Content is protected !!