ਨਾਰਵੇ ਨੇ ਸਰਕਾਰੀ ਉਪਕਰਨਾਂ ‘ਤੇ TikTok, Telegram ਦੀ ਵਰਤੋਂ ‘ਤੇ ਲਾਈ ਪਾਬੰਦੀ

ਓਸਲੋ: ਨਾਰਵੇ ਦੇ ਨਿਆਂ ਮੰਤਰਾਲਾ ਨੇ ਸੁਰੱਖਿਆ ਕਾਰਨਾਂ ਕਰਕੇ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਕੰਮ ਦੇ ਜਨਤਕ ਉਪਕਰਣਾਂ ‘ਤੇ ਟਿੱਕਟੌਕ ਜਾਂ ਟੈਲੀਗ੍ਰਾਮ ਐਪਲੀਕੇਸ਼ਨਾਂ ਨੂੰ ਇੰਸਟਾਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਮੰਤਰਾਲਾ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਲੋਕ ਸੇਵਕਾਂ ਨੂੰ ਜਨਤਕ ਕੰਮ ਦੇ ਉਪਕਰਣਾਂ ‘ਤੇ ਟਿੱਕਟੌਕ ਜਾਂ ਟੈਲੀਗ੍ਰਾਮ ਇੰਸਟਾਲ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਉਹ ਅੰਦਰੂਨੀ ਡਿਜੀਟਲ ਬੁਨਿਆਦੀ ਢਾਂਚੇ ਜਾਂ ਸੇਵਾਵਾਂ ਨਾਲ ਜੁੜੇ ਹੋਏ ਹਨ।

ਮੰਤਰਾਲਾ ਨੇ ਕਿਹਾ ਕਿ TikTok ਵੀਡੀਓ ਸ਼ੇਅਰਿੰਗ ਐਪ ਅਤੇ ਟੈਲੀਗ੍ਰਾਮ ਮੈਸੇਜਿੰਗ ਐਪ ਦੀ ਵਰਤੋਂ ਨਾਲ “ਉੱਚ ਜੋਖ਼ਮ” ਜੁੜਿਆ ਹੈ, ਹਾਲਾਂਕਿ ਉਸ ਨੇ ਇਸ ਬਾਰੇ ਵਿਚ ਵਿਸਥਾਰ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ। ਮੰਤਰਾਲਾ ਅਨੁਸਾਰ, ਜੋ ਸਰਕਾਰੀ ਕਰਮਚਾਰੀ ਐਪ ਦੀ ਵਰਤੋਂ ਜਾਰੀ ਰੱਖਣਾ ਚਾਹੁੰਦੇ ਹਨ, ਉਹ ਆਪਣੇ ਨਿੱਜੀ ਡਿਵਾਈਸਾਂ ‘ਤੇ ਜਾਰੀ ਰੱਖ ਸਕਦੇ ਹਨ, ਜੋ ਸਰਕਾਰ ਦੇ ਡਿਜੀਟਲ ਬੁਨਿਆਦੀ ਢਾਂਚੇ ਨਾਲ ਜੁੜੇ ਨਹੀਂ ਹਨ।

ਮੰਤਰਾਲਾ ਨੇ ਮੰਨਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਸਨੈਪਚੈਟ ਐਪ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਵਪਾਰਕ ਲਾਭ ਲਈ ਇਸਦੀ ਵਰਤੋਂ ਕਰਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕਈ ਰਾਜਾਂ, ਬ੍ਰਿਟੇਨ, ਕੈਨੇਡਾ, ਯੂਰਪੀਅਨ ਯੂਨੀਅਨ ਕਮਿਸ਼ਨ ਅਤੇ ਸੰਸਦ ਨੇ ਕਰਮਚਾਰੀਆਂ ਵੱਲੋਂ ਕੰਮ ਲਈ ਵਰਤੇ ਜਾਂਦੇ ਸਾਰੇ ਡਿਵਾਈਸਾਂ ‘ਤੇ TikTok ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ।

Leave a Reply

error: Content is protected !!