ਨਾਭਾ ਜੇਲ੍ਹ ਕਾਂਡ: ਪਟਿਆਲਾ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ

ਪਟਿਆਲਾ: ਨਾਭਾ ਜੇਲ੍ਹ ਕਾਂਡ 2016 ਮਾਮਲੇ ਸਬੰਧੀ ਕੇਸ ਵਿੱਚ ਅੱਜ ਇਥੋਂ ਦੀ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ। ਵਧੀਕ ਸੈਸ਼ਨ ਜੱਜ ਐੱਚਐੱਸ ਗਰੇਵਾਲ ਨੇ 22 ਦੋਸ਼ੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਦੋ ਦਿਨ ਬਾਅਦ ਅੱਜ ਸਜ਼ਾ ਦਾ ਐਲਾਨ ਕੀਤਾ। 20 ਨੂੰ 10-10 ਸਾਲ ਦੀ ਸਜ਼ਾ ਹੋਈ ਹੈ।, ਜਦਕਿ ਇਕ ਨੂੰ 5 ਸਾਲ ਤੇ ਇਕ ਨੂੰ 3 ਸਾਲ ਦੀ ਸਜ਼ਾ ਹੋਈ ਹੈ। ਪੁਲੀਸ ਦੀ ਵਰਦੀ ‘ਚ ਆਏ ਗੈਂਗਸਟਰਾਂ ਵੱਲੋਂ ਜੇਲ੍ਹ ਗਾਰਡਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ  ਚਾਰ ਕਥਿਤ ਗੈਂਗਸਟਰ ਅਤੇ ਦੋ ਅਤਿਵਾਦੀ ਫ਼ਰਾਰ ਹੋ ਗਏ ਸਨ। ਪੁਲੀਸ ਨੇ ਇਸ ਮਾਮਲੇ ਵਿੱਚ 34 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।

Leave a Reply

error: Content is protected !!