ਪੰਜਾਬਫ਼ੁਟਕਲ

ਮਾਸੂਮ ਭੈਣ-ਭਰਾ ਦੀ ਬਲੀ ਦੇਣ ਵਾਲੇ ਸੱਤ ਦੋਸ਼ੀਆਂ ਨੂੰ ਉਮਰ ਕੈਦ ਸਜ਼ਾ, ਤਾਂਤਰਿਕ ਮੰਗਣ ਲੱਗਾ ਰਹਿਮ ਦੀ ਭੀਖ

ਬਠਿੰਡਾ : ਜ਼ਿਲ੍ਹੇ ਦੇ ਪਿੰਡ ਕੋਟਫੱਤਾ ਵਿਚ ਔਲਾਦ ਦੀ ਪ੍ਰਾਪਤੀ ਖਾਤਰ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ਵਿਚ ਵੀਰਵਾਰ ਨੂੰ ਐਡੀਸਨਲ ਸ਼ੈਸਨ ਜੱਜ ਬਲਜਿੰਦਰ ਸਿੰਘ ਸਰਾ ਦੀ ਅਦਾਲਤ ਨੇ ਸੱਤ ਦੋਸ਼ੀਆਂ ਨੂੰ ਉਮਰ ਕੈਦ ਦੇ ਨਾਲ ਨਾਲ ਦਸ ਦਸ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਦੋਸ਼ੀਆਂ ਵਿਚ ਮ੍ਰਿਤਕ ਭੈਣ-ਭਰਾ ਦੀ ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ, ਮਾਤਾ ਰਣਧੀਰ ਕੌਰ ਉਰਫ ਰੋਜ਼ੀ, ਚਾਚਾ ਜਸਪ੍ਰੀਤ ਸਿੰਘ, ਭੂਆ ਰਮਨਦੀਪ ਕੌਰ ਉਰਫ਼ ਅਮਨਦੀਪ ਕੌਰ ਅਤੇ ਗਗਨਦੀਪ ਕੌਰ ਗਗਨ ਤੋਂ ਇਲਾਵਾ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਸ਼ਾਮਲ ਹੈ। ਜਦੋਂ ਅਦਾਲਤ ਨੇ ਸੁਣਵਾਈ ਸ਼ੁਰੂ ਕੀਤੀ ਤਾਂ ਲੋਕਾਂ ਨੂੰ ਭਵਿੱਖ ਦੱਸਣ ਵਾਲਾ ਮੁਖ ਮੁਲਜ਼ਮ ਲਖਵਿੰਦਰ ਲੱਖੀ ਤਾਂਤਰਿਕ ਅਦਾਲਤ ਵਿਚ ਰੋ-ਰੋ ਕੇ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਣ ਲੱਗਿਆ। ਬਹੁਤ ਚਰਚਿਤ ਹੋਏ ਇਸ ਬਲੀ ਕੇਸ ਦੀ ਸੁਣਵਾਈ ਨੂੰ ਲੈ ਕੇ ਦੁਪਹਿਰ ਸਮੇਂ ਹੀ ਵੱਡੀ ਗਿਣਤੀ ਵਿਚ ਕਚਿਹਰੀ ਦੇ ਮੁਲਾਜ਼ਮ ਤੇ ਵਕੀਲ ਅਦਾਲਤ ਦੇ ਬਾਹਰ ਮੌਜ਼ੂਦ ਸਨ। ਦੋਸ਼ੀਆਂ ’ਚ ਇਕ ਪਰਿਵਾਰ ਦੇ ਛੇ ਮੈਂਬਰਾਂ ਜਿਨ੍ਹਾਂ ਵਿਚ ਚਾਰ ਔਰਤ ਤੇ ਤਿੰਨ ਮਰਦ ਸ਼ਾਮਲ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-