ਵਿਸ਼ਵ ਬੈਂਕ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਅਜੈ ਬੰਗਾ ਭਾਰਤ ਪੁੱਜੇ, ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ: ਅਮਰੀਕਾ ਵਲੋਂ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤੇ ਅਜੈ ਬੰਗਾ ਦੋ ਦਿਨਾਂ ਭਾਰਤ ਦੌਰੇ ‘ਤੇ ਹਨ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ। ਸ੍ਰੀ ਬੰਗਾ 23 ਤੋਂ 25 ਮਾਰਚ ਤੱਕ ਨਵੀਂ ਦਿੱਲੀ ਦੇ ਦੌਰੇ ‘ਤੇ ਹਨ। ਇਹ ਉਨ੍ਹਾਂ ਦੇ ਤਿੰਨ ਹਫ਼ਤਿਆਂ ਦੇ ਕੌਮਾਂਤਰੀ ਦੌਰੇ ਦਾ ਆਖਰੀ ਪੜਾਅ ਹੈ। ਉਨ੍ਹਾਂ ਦਾ ਦੌਰਾ ਅਫਰੀਕਾ ਤੋਂ ਸ਼ੁਰੂ ਹੋਇਆ, ਫਿਰ ਉਹ ਲਾਤੀਨੀ ਅਮਰੀਕਾ ਅਤੇ ਏਸ਼ੀਆ ਪਹੁੰਚਿਆ।

Leave a Reply

error: Content is protected !!