ਦੁਨੀਆ ਦੀ 26 ਫੀਸਦੀ ਆਬਾਦੀ ਪੀਣਯੋਗ ਸਾਫ਼ ਪਾਣੀ ਨੂੰ ਤਰਸੀ

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆ ਦੀ 26 ਫੀਸਦੀ ਆਬਾਦੀ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ, ਜਦੋਂਕਿ 46 ਫੀਸਦੀ ਲੋਕ ਬੁਨਿਆਦੀ ਸਫ਼ਾਈ ਸਹੂਲਤਾਂ ਤੋਂ ਵਾਂਝੇ ਹਨ। ਇਹ ਰਿਪੋਰਟ ਸੰਯੁਕਤ ਰਾਸ਼ਟਰ ਦੀ 45 ਸਾਲਾਂ ਤੋਂ ਵੱਧ ਸਮੇਂ ਮਗਰੋਂ ਪਾਣੀ ਬਾਰੇ ਹੋਣ ਵਾਲੀ ਪਹਿਲੀ ਵੱਡੀ ਕਾਨਫਰੰਸ ਦੀ ਪੂਰਬ ਸੰਧਿਆ ’ਤੇ ਜਾਰੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਵਿਸ਼ਵ ਜਲ ਵਿਕਾਸ ਰਿਪੋਰਟ-2023 ਵਿੱਚ ਸਾਲ 2030 ਤੱਕ ਸਾਰੇ ਲੋਕਾਂ ਦੀ ਸਾਫ਼ ਪਾਣੀ ਅਤੇ ਸਵੱਛਤਾ ਤੱਕ ਪਹੁੰਚ ਯਕੀਨੀ ਬਣਾਉਣ ਦੇ ਯੂਐੱਨ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਬਾਰੇ ਵੀ ਸਪੱਸ਼ਟ ਤਸਵੀਰ ਪੇਸ਼ ਕੀਤੀ ਗਈ ਹੈ।  ਰਿਪੋਰਟ ਦੇ ਐਡੀਟਰ-ਇਨ-ਚੀਫ ਰਿਚਰਡ ਕੌਨਰ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦਾ ਪ੍ਰਤੀ ਸਾਲ 600 ਅਰਬ ਅਮਰੀਕੀ ਡਾਲਰ ਤੋਂ ਇੱਕ ਖਰਬ ਅਮਰੀਕੀ ਡਾਲਰ ਤੱਕ ਦਾ ਖ਼ਰਚਾ ਹੈ।

ਕੌਨਰ ਨੇ ਕਿਹਾ ਕਿ ਇਸ ਸਬੰਧੀ ਸਭ ਤੋਂ ਅਹਿਮ ਨਿਵੇਸ਼ਕਾਂ, ਫਾਇਨਾਂਸਰਾਂ, ਸਰਕਾਰਾਂ ਅਤੇ ਜਲਵਾਯੂ ਤਬਦੀਲੀ ਇਕਾਈਆਂ ਨਾਲ ਭਾਈਵਾਲੀ ਕਾਇਮ ਕਰਨਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੈਸਾ ਵਾਤਾਵਰਨ ਨੂੰ ਕਾਇਮ ਰੱਖਣ ਦੇ ਢੰਗ-ਤਰੀਕਿਆਂ ਵਿੱਚ ਲਗਾਇਆ ਜਾ  ਰਿਹਾ ਹੈ ਅਤੇ ਉਨ੍ਹਾਂ ਦੋ ਅਰਬ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ।

Leave a Reply

error: Content is protected !!