ਰਾਹੁਲ ਨੇ ਓ.ਬੀ.ਸੀ. ਸਮਾਜ ਦਾ ਅਪਮਾਨ ਕੀਤਾ, ਹੰਕਾਰ ‘ਚ ਨਹੀਂ ਮੰਗ ਰਹੇ ਮਾਫੀ : ਜੇ.ਪੀ. ਨੱਢਾ
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਨੇ ਮਾਨਹਾਨੀ ਦੇ ਮਾਮਲੇ ‘ਚ 2 ਸਾਲਾਂ ਦੀ ਸਜ਼ਾ ਸੁਣਾਈ ਹੈ। ਇਸਤੋਂ ਬਾਅਦ ਸਿਆਸਤ ਗਰਮਾ ਗਈ ਹੈ। ਜਿੱਥੇ ਕਾਂਗਰਸ ਵਰਕਰ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਭਾਜਪਾ ਨੇ ਕਾਂਗਰਸ ਨੇ ਤਿੱਖਾ ਹਮਲਾ ਕੀਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪੂਰਾ ਓ.ਪੀ.ਸੀ. ਸਮਾਜ ਪ੍ਰਜਾਤਾਂਤਰਿਕ ਢੰਗ ਨਾਲ ਰਾਹੁਲ ਤੋਂ ਇਸ ਅਪਮਾਨ ਦਾ ਬਦਲਾ ਲਵੇਗਾ।
ਨੱਢਾ ਨੇ ਕਿਹਾ ਕਿ ਰਾਹੁਲ ਨੇ ਫਿਰ ਚੌਂਕੀਦਾਰ ਚੌਰ ਹੈ ਦਾ ਰੋਲਾ ਪਾਇਆ। ਜਿਸ ‘ਤੇ ਮੀਡੀਆ ਰਿਪੋਰਟ ਮੁਤਾਬਕ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਨੇ ਇਤਰਾਜ਼ ਜਤਾਇਆ। ਇਸ ‘ਤੇ ਜਨਤਾ ਦੀ ਅਦਾਲਤ ਨੇ 2019 ਦੀਆਂ ਚੋਣਾਂ ‘ਚ ਰਾਹੁਲ ਗਾਂਧੀ ਨੂੰ ਜੰਮ ਕੇ ਫਟਕਾਰ ਲਗਾਈ ਅਤੇ ਕਾਂਗਰਸ ਨੰ ਮੂੰਹ ਦੀ ਖਾਨੀ ਪਈ। ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਸੂਰਤ ਦੀ ਇਕ ਅਦਾਲਤ ਨੇ ਰਾਹੁਲ ਨੂੰ ਓ.ਪੀ.ਸੀ. ਸਮਾਜ ਪ੍ਰਤੀ ਉਨ੍ਹਾਂਦੇ ਇਤਰਾਜ਼ਯੋਗ ਬਿਆਨ ਲਈ ਸਜ਼ਾ ਸੁਣਾਈ ਹੈ ਪਰ ਰਾਹੁਲ ਅਤੇ ਕਾਂਗਰਸ ਪਾਰਟੀ ਅਜੇ ਵੀ ਆਪਣੇ ਹੰਕਾਰ ਦੇ ਚਲਦੇ ਲਗਾਤਾਰ ਆਪਣੇ ਬਿਆਨ ‘ਤੇ ਅੜੇ ਹੋਏ ਹਨ। ਨਾਲ ਹੀ ਲਗਾਤਰ ਓ.ਬੀ.ਸੀ. ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਾ ਓ.ਬੀ.ਸੀ. ਸਮਾਜ ਪ੍ਰਜਾਤਾਂਤਰਿੰਕ ਢੰਗ ਨਾਲ ਰਾਹੁਲ ਤੋਂ ਇਸ ਅਪਮਾਨ ਦਾ ਬਦਲਾ ਲਵੇਗਾ।