
ਓਂਟਾਰੀਓ : ਕੁੱਝ ਲੋਕਾਂ ਵੱਲੋਂ ਕੈਨੇਡਾ ਦੇ ਓਂਟਾਰੀਓ ਵਿੱਚ ਮੋਹਨਦਾਸ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਇਸ ਬੁੱਤ ‘ਤੇ ਖਾਲਸਤਾਨ ਦੇ ਸਮਰਥਨ ਵਾਲੇ ਨਾਅਰੇ ਅਤੇ ਭਾਰਤ ਵਿਰੋਧੀ ਸ਼ਬਦ ਲਿਖੇ ਗਏ ਹਨ। ਇਸ ਤੋਂ ਪਹਿਲਾਂ ਵੀ ਓਂਟਾਰੀਓ ਵਿੱਚ ਅਜਿਹੀ ਹੀ ਘਟਨਾ ਵਾਪਰੀ ਸੀ। ਉਸ ਸਮੇਂ ਓਂਟਾਰੀਓ ਦੇ ਰਿਚਮੰਡ ਹਿੱਲ ਸਿਟੀ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਵੀਰਵਾਰ ਤੜਕੇ ਹੈਮਿਲਟਨ ਟਾਊਨ ਦੇ ਸਿਟੀ ਹਾਲ ਵਿਖੇ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ | ਬੁੱਤ ‘ਚ ਗਾਂਧੀ ਨੇ ਜਿਸ ਡੰਡੇ ਨੂੰ ਫੜੇ ਹੋਏ ਹੋਇਆ ਹੈ ਉਸ ‘ਤੇ ਖਾਲਸਤਾਨ ਦਾ ਝੰਡਾ ਲੱਗਾ ਦਿੱਤਾ ਗਿਆ। ਇਹ ਬੁੱਤ ਛੇ ਫੁੱਟ ਉੱਚਾ ਹੈ ਅਤੇ ਸਾਲ 2012 ਤੋਂ ਇਸ ਸਥਾਨ ‘ਤੇ ਸਥਾਪਿਤ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੁੱਤ ਭਾਰਤ ਸਰਕਾਰ ਨੇ ਤੋਹਫ਼ੇ ਵਜੋਂ ਦਿੱਤਾ ਸੀ।
Related