ਪੰਜਾਬ

ਦੋ ਸਿੱਖ ਨੌਜਵਾਨ ਅਦਾਲਤ ’ਚ ਪੇਸ਼ ਕੀਤੇ, 3 ਦਿਨ ਦਾ ਪੁਲਿਸ ਰਿਮਾਂਡ

ਅਜਨਾਲਾ: ਵਾਰਿਸ ਪੰਜਾਬੀ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਅਜਨਾਲਾ ਥਾਣੇ ‘ਚ ਮਿਤੀ 24 ਫ਼ਰਵਰੀ ਨੂੰ ਦਰਜ ਹੋਈ ਐੱਫ਼. ਆਈ. ਆਰ ਦਰਜ ਕੀਤੀ ਗਈ ਸੀ। ਅੱਜ ਅੰਮ੍ਰਿਤਪਾਲ ਦੇ ਦੋਵੇਂ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਭਾਰੀ ਪੁਲਸ ਫੋਰਸ ਅਤੇ ਪੈਰਾ ਮਿਲਟਰੀ ਦੀ ਨਿਗਰਾਨੀ ਹੇਠ ਅਜਨਾਲਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।

ਜਿੱਥੇ ਕਿ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਦੋਹਾਂ ਵਿਅਕਤੀਆਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਿਤੂ ਰਾਜ ਸਿੰਘ ਨੇ ਦੱਸਿਆ ਕਿ ਬੀਤੀ 22 ਫਰਵਰੀ ਨੂੰ ਅਜਨਾਲਾ ‘ਚ ਵਾਪਰੀ ਘਟਨਾ ਕਾਂਡ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਧਾਰਾ 307,427,353 ਅਤੇ 506 ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਅਧੀਨ ਅੱਜ ਦੋਵਾਂ ਵਿਅਕਤੀਆਂ ਨੂੰ ਅਜਨਾਲਾ ਦੀ ਮਾਣਯੋਗ ਕੋਰਟ ‘ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ ਅਤੇ 27 ਮਾਰਚ ਨੂੰ ਫਿਰ ਤੋਂ ਮਾਣਯੋਗ ਕੋਰਟ ਚ ਪੇਸ਼ ਕੀਤਾ ਜਾਵੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-