ਅਜੈ ਬੰਗਾ ਕਰੋਨਾ ਪਾਜ਼ੇਟਿਵ, ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਰੱਦ
ਵਾਸ਼ਿੰਗਟਨ: ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਮਰੀਕਾ ਦੇ ਨਾਮਜ਼ਦ ਉਮੀਦਵਾਰ ਅਜੈ ਬੰਗਾ ਦਿੱਲੀ ’ਚ ਕਰੋਨਾ ਪਾਜ਼ੇਟਿਵ ਹੋ ਗੲੇ ਹਨ। ਸ੍ਰੀ ਬੰਗਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਪਣੇ ਦੌਰੇ ਦੇ ਆਖਰੀ ਪੜਾਅ ’ਤੇ ਦਿੱਲੀ ’ਚ ਹਨ। ਪਾਜ਼ੇਟਿਵ ਨਿਕਲਣ ਤੋਂ ਬਾਅਦ ਉਹ ਇਕਾਂਤਵਾਸ ਹਨ। ਆਪਣੀ ਭਾਰਤ ਫੇਰੀ ਦੌਰਾਨ 63 ਸਾਲਾ ਸ੍ਰੀ ਬੰਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨ ਵਾਲੇ ਸਨ ਪਰ ਅੱਜ ਉਨ੍ਹਾਂ ਦੀ ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ।