ਦੇਸ਼-ਵਿਦੇਸ਼

ਐਰਿਕ ਗਾਰਸੇਟੀ ਨੇ ਅਮਰੀਕਾ ਦੇ ਭਾਰਤ ਵਿਚਲੇ ਰਾਜਦੂਤ ਵਜੋਂ ਸਹੁੰ ਚੁੱਕੀ

ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡਨ ਦੇ ਨੇੜਲੇ ਸਹਿਯੋਗੀ ਐਰਿਕ ਗਾਰਸੇਟੀ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਅਧਿਕਾਰਤ ਤੌਰ ‘ਤੇ ਸਹੁੰ ਚੁਕਾਈ, ਜਿਸ ਨਾਲ ਭਾਰਤ ਵਿਚਲਾ ਖਾਲੀ ਅਹੁਦਾ ਦੋ ਸਾਲ ਤੋਂ ਵੱਧ ਸਮੇਂ ਬਾਅਦ ਭਰ ਗਿਆ। ਗਾਰਸੇਟੀ ਦੀ ਬੇਟੀ ਮਾਇਆ ਵੀ ਇਸ ਮੌਕੇ ਹਾਜ਼ਰ ਸੀ। ਗਾਰਸੇਟੀ ਨੇ ਆਪਣਾ ਸੱਜਾ ਹੱਥ ਚੁੱਕਿਆ, ਜਦੋਂ ਕਿ ਹੈਰਿਸ ਨੇ ਸਹੁੰ ਚੁਕਾਉਣ ਦੀ ਰਸਮ ਨਿਭਾਈ। ਸਮਾਰੋਹ ਵਿੱਚ ਐਰਿਕ ਦੀ ਪਤਨੀ ਐਮੀ ਵੇਕਲੈਂਡ, ਪਿਤਾ ਗਿਲ ਗਾਰਸੇਟੀ, ਮਾਂ ਸੁਕੇ ਗਾਰਸੇਟੀ ਅਤੇ ਸੱਸ ਡੀ ਵੇਕਲੈਂਡ ਸਮੇਤ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਸ਼ਾਮਲ ਹੋਏ।

ਇਸ ਖ਼ਬਰ ਬਾਰੇ ਕੁਮੈਂਟ ਕਰੋ-