Murder Mystery ਸੁਲਝਾਉਣ ‘ਚ ਅਹਿਮ ਗਵਾਹ ਬਣੀ ‘Alexa’, ਮੁਲਜ਼ਮ ਨੂੰ ਪਹੁੰਚਾਇਆ ਜੇਲ੍ਹ

ਵੇਲਜ਼ – ਇੰਗਲੈਂਡ ਦੇ ਵੇਲਜ਼ ਵਿਚ ਇਕ ਕਤਲ ਕੇਸ ਨੂੰ ਸੁਝਾਉਣ ਵਿਚ ਇਲੈਕਟ੍ਰਾਨਿਕ ਡਿਵਾਇਸ ਅਲੈਕਸਾ ਨੇ ਅਹਿਮ ਭੂਮਿਆ ਨਿਭਾਈ ਹੈ। ਦਰਅਸਲ ਕਮਰੇ ਵਿਚ ਰੱਖੀ ਅਲੈਕਸਾ ਨੇ ਇਕ ਜੋੜੇ ਵਿਚਾਲੇ ਹੋਈ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ, ਜਿਸ ਨੂੰ ਬਾਅਦ ਵਿਚ ਸਬੂਤ ਦੇ ਤੌਰ ‘ਤੇ ਅਦਾਲਤ ਵਿਚ ਪੇਸ਼ ਕੀਤਾ ਗਿਆ।

ਦਿ ਇੰਡੀਪੈਂਡੇਂਟ ਡਾਟ ਯੂਕੇ ਮੁਤਾਬਕ ਵੇਲਜ਼ ਵਿਚ 36 ਸਾਲਾ ਡੈਨੀਅਨ ਵ੍ਹਾਈਟ ਨਾਮ ਦੇ ਇਕ ਸ਼ਖ਼ਸ ਨੇ ਆਪਣੀ ਪਤਨੀ ਐਂਗੀ ਵ੍ਹਾਈਟ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ ਡੈਨੀਅਲ ਨੇ ਇਸ ਦੀ ਜਾਣਕਾਰੀ ਖ਼ੁਦ ਪੁਲਸ ਨੂੰ ਫੋਨ ਕਰਕੇ ਦਿੱਤੀ ਸੀ, ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਪਰ ਪੁਲਸ ਕੋਲ ਅਜਿਹਾ ਕੋਈ ਸਬੂਤ ਨਹੀਂ ਸੀ, ਜਿਸ ਨਾਲ ਉਹ ਇਹ ਸਾਬਤ ਕਰ ਸਕੇ ਕਿ ਕਤਲ ਉਸ ਨੇ ਕੀਤਾ ਹੈ। ਕ੍ਰਾਈਮ ਸੀਨ ‘ਤੇ ਪੁੱਜੇ ਜਾਂਚ ਅਧਿਕਾਰੀਆਂ ਦਾ ਧਿਆਨ ਕਮਰੇ ਵਿਚ ਰੱਖੀ ਅਲੈਕਸਾ ‘ਤੇ ਗਿਆ ਅਤੇ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਅਲੈਕਸਾ ਵਿਚ ਵਾਰਦਾਤ ਦੌਰਾਨ ਹੋਈ ਗੱਲਬਾਤ ਰਿਕਾਰਡ ਹੋਈ ਹੋਵੇ ਅਤੇ ਇਹ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ। ਅਲੈਕਸਾ ਨੇ ਵਾਰਦਾਤ ਦੌਰਾਨ ਸਾਰੀ ਗੱਲਬਾਤ ਰਿਕਾਰਡ ਕੀਤੀ ਸੀ, ਕਿਉਂਕਿ ਉਸ ਸਮੇਂ ਅਲੈਕਸਾ ਆਨ ਸੀ।

ਪੁਲਸ ਮੁਤਾਬਕ ਤੜਕੇ ਸਵੇਰੇ 3:03 ਵਜੇ ਐਂਗੀ ਵ੍ਹਾਈਟ ਨੇ ਅਲੈਕਸਾ ਨੂੰ ਕਮਾਂਡ ਦਿੰਦੇ ਹੋਏ ਕਿਹਾ ਸੀ ਕਿ ਅਲੈਕਸਾ ਵਾਲਿਊਮ 3। ਇਸ ਤੋਂ ਬਾਅਦ ਸਵੇਰੇ 3:16 ਵਜੇ ਉਸ ਦੇ ਪਤੀ ਯਾਨੀ ਦੋਸ਼ੀ ਡੈਨੀਅਲ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਅਲੈਕਸਾ ਨੂੰ ਰੁਕਣ ਲਈ ਕਮਾਂਡ ਦਿੰਦਾ ਹੈ। ਇਸ ਤੋਂ ਪਹਿਲਾਂ ਐਂਗੀ ਦੇ ਦਮ ਘੁੱਟਣ ਅਤੇ ਰੋਣ ਦੀ ਆਵਾਜ਼ ਅਲੈਕਸਾ ਵਿੱਚ ਰਿਕਾਰਡ ਹੁੰਦੀ ਹੈ। ਇਸ ਤੋਂ ਬਾਅਦ ਡੈਨੀਅਲ ਤੁਰੰਤ ਹੇਠਾਂ ਜਾਂਦਾ ਹੈ ਅਤੇ ਚਾਕੂ ਲਿਆਉਂਦਾ ਹੈ ਅਤੇ 3:18 ‘ਤੇ ਦੁਬਾਰਾ ਕਮਰੇ ਵਿਚ ਦਾਖ਼ਲ ਹੁੰਦਾ ਹੈ ਅਤੇ ਅਲੈਕਸਾ ਨੂੰ ਲਾਈਟ ਆਨ ਕਰਨ ਲਈ ਕਹਿੰਦਾ ਹੈ। ਫਿਰ 3.19 ਵਜੇ ਉਹ ਅਲੈਕਸਾ ਨੂੰ ਟੀਵੀ ਬੰਦ ਕਰਨ ਲਈ ਕਹਿੰਦਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਪਹਿਲਾਂ ਉਸ ਨੇ ਪਤਨੀ ਦਾ ਗਲਾ ਘੁੱਟਿਆ ਅਤੇ ਇਸ ਤੋਂ ਬਾਅਦ ਚਾਕੂ ਲੈ ਕੇ ਆਇਆ ਅਤੇ ਉਸ ਦਾ ਗਲਾ ਵੱਢ ਦਿੱਤਾ।

Leave a Reply

error: Content is protected !!