ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ‘ਖਸਖਸ ਦੇ ਬੀਜ’, ਇੰਝ ਕਰੋ ਇਸ ਦੀ ਵਰਤੋਂ

ਸਰੀਰ ਨੂੰ ਸਿਹਤਮੰਦ ਅਤੇ ਬੀਮਾਰੀਆਂ ਤੋਂ ਦੂਰ ਰੱਖਣ ਲਈ ਚੰਗੀ ਖੁਰਾਕ ਜ਼ਰੂਰੀ ਹੈ। ਗਲਤ ਖਾਣ-ਪੀਣ ਅਤੇ ਖਰਾਬ ਜੀਵਨਸ਼ੈਲੀ ਕਾਰਨ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗਦੀ ਹੈ ਜਿਸ ਕਾਰਨ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ। ਕੈਲਸ਼ੀਅਮ ਦੀ ਘਾਟ ਕਾਰਨ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਕਾਰਨ ਓਸਟੀਓਪੋਰੋਸਿਸ ਨਾਂ ਦੀ ਬੀਮਾਰੀ ਹੋਣ ਦਾ ਖਤਰਾ ਰਹਿੰਦਾ ਹੈ। ਖ਼ਾਸ ਤੌਰ ‘ਤੇ ਵਧਦੀ ਉਮਰ ਦੇ ਨਾਲ ਇਹ ਸਮੱਸਿਆ ਵੀ ਵਧਣ ਲੱਗਦੀ ਹੈ। ਅਜਿਹੀ ਸਥਿਤੀ ‘ਚ ਤੁਸੀਂ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਅਤੇ ਹੱਡੀਆਂ ਨੂੰ ਮਜ਼ਬੂਤ ​​ਕਰਨ ਲਈ ਖਸਖਸ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਕੈਲਸ਼ੀਅਮ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ‘ਚ ਮਦਦ ਕਰਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਖਸਖਸ ਦਾ ਸੇਵਨ ਕਿਵੇਂ ਕਰ ਸਕਦੇ ਹੋ…

ਖਸਖਸ ਦੇ ਬੀਜਾਂ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ

ਖਸਖਸ ਦੇ ਬੀਜ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ ਇਹ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਬੀਮਾਰੀਆਂ ਤੋਂ ਦੂਰ ਰੱਖਣ ‘ਚ ਮਦਦ ਕਰਦੇ ਹਨ। ਇਨ੍ਹਾਂ ‘ਚ ਕੈਲਸ਼ੀਅਮ, ਖਣਿਜ, ਮੈਂਗਨੀਜ਼, ਪ੍ਰੋਟੀਨ, ਜ਼ਿੰਕ, ਕਾਪਰ, ਸੇਲੇਨੀਅਮ, ਵਿਟਾਮਿਨ-ਈ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ।

ਹੱਡੀਆਂ ਨੂੰ ਦਿੰਦਾ ਹੈ ਲਾਭ
ਖਸਖਸ ਦੇ ਬੀਜਾਂ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੱਡੀਆਂ ਨੂੰ ਪੋਸ਼ਣ ਦੇ ਕੇ ਕਮਜ਼ੋਰੀ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ‘ਚ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਕਾਫ਼ੀ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਹੱਡੀਆਂ ਦੇ ਦਰਦ ‘ਚ ਵੀ ਕਾਫ਼ੀ ਰਾਹਤ ਮਿਲਦੀ ਹੈ।

ਅਰਥਰਾਈਟਿਸ ਦੀ ਸਮੱਸਿਆ ‘ਚ ਆਰਾਮ
ਓਸਟੀਓਪੋਰੋਸਿਸ ਵਰਗੀ ਖ਼ਤਰਨਾਕ ਬੀਮਾਰੀ ‘ਚ ਵੀ ਖਸਖਸ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਕ ਰਿਸਰਚ ਮੁਤਾਬਕ ਓਸਟੀਓਪੋਰੋਸਿਸ ਅਤੇ ਅਰਥਰਾਈਟਿਸ ਵਰਗੀਆਂ ਖਤਰਨਾਕ ਬੀਮਾਰੀਆਂ ‘ਚ ਵੀ ਖਸਖਸ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਕਿਵੇਂ ਕਰੀਏ ਸੇਵਨ?
ਖਸਖਸ ਦੇ ਬੀਜਾਂ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਖਸਖਸ ਦੇ ਬੀਜਾਂ ਨੂੰ ਪਾਣੀ ‘ਚ ਭਿਓ ਕੇ ਆਪਣੀ ਖ਼ੁਰਾਕ ‘ਚ ਸ਼ਾਮਲ ਕਰ ਸਕਦੇ ਹੋ। ਨਿਯਮਿਤ ਇਕ ਚਮਚਾ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਫ਼ਾਇਦਾ ਮਿਲੇਗਾ।

ਇਸ ਗੱਲ ਦਾ ਵੀ ਰੱਖੋ ਧਿਆਨ
ਇਸ ਦੇ ਬੀਜਾਂ ਦਾ ਸੇਵਨ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਕਿਉਂਕਿ ਇਨ੍ਹਾਂ ‘ਚ ਨਸ਼ੀਲੇ ਤੱਤ ਪਾਏ ਜਾਂਦੇ ਹਨ, ਜੇਕਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੇ ਹਨ। ਖਸਖਸ ਦਾ ਸੇਵਨ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ।

Leave a Reply

error: Content is protected !!