ਭ੍ਰਿਸ਼ਟਾਚਾਰ ਦੇ ਦੋਸ਼ ’ਚ ਜ਼ਮਾਨਤ ’ਤੇ ਆਏ ਆਸ਼ੂ ਦਾ ਬੇਅੰਤ ਦੇ ਪੋਤੇ ਨੇ ਜੱਫ਼ੀਆਂ ਪਾ ਕੇ ਕੀਤਾ ਸਵਾਗਤ
ਲੁਧਿਆਣਾ : ਜ਼ਮਾਨਤ ਤੋਂ ਬਾਹਰ ਆਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਜਿੱਥੇ ਆਪਣੇ ਸਾਥੀਆਂ ਅਤੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕਰ ਰਹੇ ਹਨ, ਉੱਥੇ ਹੀ ਜਦੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਉਨ੍ਹਾਂ ਨੂੰ ਮਿਲਣ ਆਏ ਤਾਂ ਨਜ਼ਾਰਾ ਹੀ ਕੁੱਝ ਵੱਖਰਾ ਸੀ।
ਆਸ਼ੂ ਨੂੰ ਰਵਨੀਤ ਬਿੱਟੂ ਜੱਫ਼ੀ ਪਾ ਕੇ ਮਿਲਦੇ ਹੋਏ ਨਜ਼ਰ ਆਏ ਅਤੇ ਉਨ੍ਹਾਂ ਨੇ ਆਸ਼ੂ ਨੂੰ ਚੁੱਕ ਲਿਆ। ਜੱਫ਼ੀ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਟੈਂਡਰ ਘਪਲੇ ‘ਚ ਫਸੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ‘ਚੋਂ ਰਿਹਾਅ ਹੋ ਚੁੱਕੇ ਹਨ।