ਮੈਗਜ਼ੀਨ

ਕੀ ਮਿਸਟਰ ਇੰਡੀਆ ਹੈ ਭਾਈ ਅੰਮ੍ਰਿਤਪਾਲ ਸਿੰਘ?

ਜ਼ਾਹਿਦਾ ਸੁਲੇਮਾਨ
18 ਮਾਰਚ ਤੋਂ ਬਾਅਦ ਰੋਜ਼ਾਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਵੇਂ ਭੇਖ ਵਿਚ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ। ਮੀਡੀਆ ਕੋਲ ਇਹ ਤਸਵੀਰਾਂ ਕਿਥੋਂ ਆਉਂਦੀਆਂ ਹਨ? ਜੇ ਭਾਈ ਅੰਮ੍ਰਿਤਪਾਲ ਸਿੰਘ ਖ਼ੁਦ ਇਹ ਤਸਵੀਰਾਂ ਪੋਸਟ ਕਰ ਰਿਹਾ ਹੈ ਤਾਂ ਉਸ ਨੂੰ ਬੇਨਤੀ ਹੈ ਕਿ ਉਹ ਇਕ ਵੀਡੀਉ ਵੀ ਵਾਇਰਲ ਕਰ ਦੇਵੇ ਤਾਕਿ ਜਨ-ਮਾਨਸ ਨੂੰ ਯਕੀਨ ਹੋ ਜਾਵੇ ਕਿ ਉਹ ਵਾਕਿਆ ਹੀ ਭਗੌੜਾ ਹੈ। ਸਰਕਾਰਾਂ ਦੀ ਗੱਲ ਮੰਨਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਕਿਉਂਕਿ ਨਾ ਤਾਂ ਸਾਡੇ ਖਾਤੇ ਵਿਚ 15 ਲੱਖ ਰੁਪਏ ਆਏ ਤੇ ਨਾ ਹੀ ਪੰਜਾਬ ਵਿਚ ਨਾਰੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਮਿਲਣ ਲੱਗਾ ਹੈ। ਮੀਡੀਆ ਨੂੰ ਪੱਤਰਕਾਰੀ ਦੀ ਨੈਤਿਕਤਾ ਬਰਕਰਾਰ ਰੱਖਣੀ ਚਾਹੀਦੀ ਹੈ, ਐਵੇਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਅਜੀਬੋ-ਗ਼ਰੀਬ ਤਸਵੀਰਾਂ ਵਿਖਾ ਕੇ ਲੋਕਾਂ ਨੂੰ ਮੂਰਖ ਨਾ ਬਣਾਇਆ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਸਾਧਾਰਣ ਮਨੁੱਖ ਹੈ ਜਾਂ ਮਿਸਟਰ ਇੰਡੀਆ ਜਿਹੜਾ ਸ਼ਰੇਆਮ ਬਾਜ਼ਾਰਾਂ ਵਿਚ ਤਾਂ ਘੁੰਮ ਰਿਹਾ ਹੈ ਪਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-