ਚੰਡੀਗੜ੍ਹ ‘ਚ 5 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, 88 ਸਾਲਾ ਮਰੀਜ਼ ਦੀ ਮੌਤ

ਚੰਡੀਗੜ੍ਹ : ਕੁੱਝ ਹਫ਼ਤਿਆਂ ਤੋਂ ਲਗਾਤਾਰ ਕੋਵਿਡ ਦੇ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਨੂੰ 5 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਨ੍ਹਾਂ ‘ਚ ਸਾਰੀਆਂ ਮਹਿਲਾ ਮਰੀਜ਼ ਹਨ। ਸੈਕਟਰ-11, 38 ਅਤੇ ਪਲਸੌਰਾ ਤੋਂ ਇਕ-ਇਕ, ਜਦੋਂਕਿ ਸੈਕਟਰ-56 ਤੋਂ 2 ਮਰੀਜ਼ਾਂ ਦੀ ਪੁਸ਼ਟੀ ਹੋਈ, ਉੱਥੇ ਹੀ ਇਕ ਮਰੀਜ਼ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਸੈਕਟਰ-14 ਦੇ ਰਹਿਣ ਵਾਲੇ 88 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ। ਉਸਨੂੰ ਕਾਰਨਰੀ ਆਰਟਰੀ ਦੀ ਪਰੇਸ਼ਾਨੀ ਸੀ। ਇਸ ਦੇ ਨਾਲ ਹੀ ਸਾਹ ਲੈਣ ‘ਚ ਵੀ ਮੁਸ਼ਕਿਲ ਸੀ।

ਮਰੀਜ਼ ਨੇ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲਈਆਂ ਹੋਈਆਂ ਸਨ। ਨਵੇਂ ਮਰੀਜ਼ਾਂ ਦੇ ਨਾਲ ਹੀ 3 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ ਹਨ। ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ 32 ਹੋ ਗਈ ਹੈ। ਐਤਵਾਰ ਸ਼ਹਿਰ ‘ਚ ਕੋਵਿਡ ਪਾਜ਼ੇਟਿਵਿਟੀ ਦਰ 1.52 ਫ਼ੀਸਦੀ ਰਿਕਾਰਡ ਹੋਈ। ਸਰਗਰਮ ਮਰੀਜ਼ਾਂ ਵਿਚੋਂ 3 ਪੀ. ਜੀ. ਆਈ. ਵਿਚ ਦਾਖ਼ਲ ਹਨ ਅਤੇ ਬਾਕੀ ਸਾਰੇ ਹੋਮ ਆਈਸੋਲੇਸ਼ਨ ‘ਚ ਹਨ।

Leave a Reply

error: Content is protected !!