ਖੂੰਖਾਰ ਕੁੱਤਿਆਂ ਦੇ ਝੁੰਡ ਨੇ ਗੁਰਦੁਆਰੇ ਦੇ ਪਾਠੀ ‘ਤੇ ਹਮਲਾ ਕਰ ਕੇ ਖਾਧਾ ਅੰਗੂਠਾ; ਗੁਆਂਢੀਆਂ ਨੇ ਬਚਾਈ ਜਾਨ
ਅੰਬਾਲਾ : ਸੋਮਵਾਰ ਸਵੇਰੇ ਕਰੀਬ 9 ਵਜੇ ਛਾਉਣੀ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਨੂੰ ਵਾਪਸ ਆਉਂਦੇ ਸਮੇਂ ਗਾਂਧੀ ਨਗਰ ਲਾਲਾ ਵਾਲਾ ਪੀਰ ਸਾਹਮਣੇ ਆਵਾਰਾ ਕੁੱਤਿਆਂ ਨੇ ਕਈ ਥਾਵਾਂ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਨੋਚ ਸੁੱਟਿਆ। ਚੀਕ-ਚਿਹਾੜਾ ਸੁਣ ਕੇ ਪਤਨੀ ਤੇ ਗੁਆਂਢੀ ਡੰਡਿਆਂ ਨਾਲ ਕੁੱਤਿਆਂ ਨੂੰ ਬਚਾਉਣ ਲਈ ਭੱਜੇ ਪਰ ਉਦੋਂ ਤਕ ਕੁੱਤੇ ਪਾਠੀ ਦੇ ਹੱਥ ਦਾ ਅੰਗੂਠਾ ਹੀ ਨੋਚ ਕੇ ਖਾ ਚੁੱਕੇ ਸਨ।
ਸਰੀਰ ‘ਤੇ ਹੋਏ 15 ਤੋਂ 20 ਡੂੰਘੇ ਜ਼ਖ਼ਮ
ਵਧ ਰਹੀਆਂ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ
ਲੱਤਾਂ ‘ਤੇ ਵੱਢਣ ਤੋਂ ਬਾਅਦ ਪਾਠੀ ਨੂੰ ਥਾਂ-ਥਾਂ ਤੋਂ ਨੋਚ ਸੁੱਟਿਆ। ਇੱਥੋਂ ਤਕ ਕਿ ਹੱਥ ਦੇ ਇਕ ਅੰਗੂਠੇ ਦਾ ਅਗਲਾ ਹਿੱਸਾ ਵੀ ਖਾ ਗਏ। ਇਸ ਤੋਂ ਪਹਿਲਾਂ ਡਿਫੈਂਸ ਕਾਲੋਨੀ ‘ਚ ਘਰ ਦੇ ਬਾਹਰ ਖੇਡ ਰਹੇ ਬੱਚੇ ‘ਤੇ ਕੁੱਤੇ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਨਗਰ ਕੌਂਸਲ ਅੰਬਾਲਾ ਸਦਰ ਖੇਤਰ ਵਿਚ ਰਹਿਣ ਵਾਲੇ ਲੋਕ ਕੁੱਤਿਆਂ ਦੇ ਕੱਟਣ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਡਰੇ ਹੋਏ ਹਨ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਕਿੱਥੇ ਅਤੇ ਕਦੋਂ ਕਿਸ ਦਾ ਸ਼ਿਕਾਰ ਹੋ ਜਾਵੇਗਾ।