ਅਮਰੀਕਾ: ਗੁਰਦੁਆਰਾ ਸਾਹਿਬ ਦੇ ਬਾਹਰ ਨਿੱਜ਼ੀ ਲੜਾਈ ’ਚ ਦੋ ਜ਼ਖਮੀ

ਨਿਊਯਾਰਕ (ਅਮਰੀਕਾ) :ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗੁਰਦੁਆਰੇ ਸਾਹਿਬ ਦੇ ਬਾਹਰ ਇੱਕ ਨਿੱਜੀ ਝਗੜੇ ਵਿੱਚ ਦੋ ਵਿਅਕਤੀ ਗੋਲੀ ਲੱਗਜ਼ ਨਾਲ ਜ਼ਖਮੀ ਹੋ ਗਏ।  ਸੈਕਰਾਮੈਂਟੋ ਕਾਊਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਸਾਰਜੈਂਟ ਅਮਰ ਗਾਂਧੀ ਅਨੁਸਾਰ ਘਟਨਾ ਐਤਵਾਰ ਬਾਅਦ ਦੁਪਹਿਰ 2:30 ਵਜੇ ਵਾਪਰੀ। ਇਹ ਘਟਨਾ ਗੁਰਦੁਆਰੇ ਵਿੱਚ ਪਹਿਲੇ ਨਗਰ ਕੀਰਤਨ ਦੌਰਾਨ ਹੋਈ। ‘ਸੈਕਰਾਮੈਂਟੋ ਬੀ’ ਅਖਬਾਰ ਦੀ ਖਬਰ ਮੁਤਾਬਕ ਸ੍ਰੀ ਗਾਂਧੀ ਨੇ ਕਿਹਾ ਕਿ ਗੁਰਦੁਆਰੇ ‘ਚ ਦੋ ਬੰਦਿਆਂ ਵਿਚਾਲੇ ਲੜਾਈ ਹੋ ਗਈ। ਇਕ ਨੇ ਦੂਜੇ ਦੇ ਦੋਸਤ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲੜਾਈ ਵਿਚ ਸ਼ਾਮਲ ਦੂਜੇ ਵਿਅਕਤੀ ਨੇ ਉਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਨੇ ਉਸ ਦੇ ਦੋਸਤ ਨੂੰ ਗੋਲੀ ਮਾਰੀ। ਇਸ ਮਗਰੋਂ ਉਹ ਫ਼ਰਾਰ ਹੋ ਗਿਆ। ਦੋਵੇਂ ਵਿਅਕਤੀ ਹਸਪਤਾਲ ’ਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Leave a Reply

error: Content is protected !!