ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦਾ ਵਿਰੋਧ ਕਰਨ ਵਾਲੇ 3 ਵਿਦਿਅਰਥੀ ਗ੍ਰਿਫ਼ਤਾਰ

ਜਲੰਧਰ: ਖਟਕੜ ਕਲਾਂ ਦੇ ਮੁਹੱਲਾ ਕਲੀਨਿਕ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ’ਤੇ ਕਾਲਖ ਪੋਥਣ ਦੇ ਮਾਮਲੇ ’ਚ ਨਵਾਂਸ਼ਹਿਰ ਪੁਲੀਸ ਨੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਦਿਆਰਥੀਆਂ ਨੇ ਕਲੀਨਿਕ ਤੋਂ ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦੇ ਵਿਰੋਧ ‘ਚ ਮੁੱਖ ਮੰਤਰੀ ਦੀ ਫੋਟੋ ‘ਤੇ ਕਾਲਖ ਮਲੀ ਸੀ। ਥਾਣਾ ਸਦਰ ਬੰਗਾ ਵਿਖੇ ਆਈਪੀਸੀ ਦੀ ਧਾਰਾ 188 (ਲੋਕ ਸੇਵਕ ਵੱਲੋਂ ਜਾਰੀ ਹੁਕਮਾਂ ਦੀ ਅਵੱਗਿਆ) ਅਤੇ ਪੰਜਾਬ ਪ੍ਰਾਪਰਟੀ ਡੈਫੇਸਮੈਂਟ ਆਰਡੀਨੈਂਸ ਐਕਟ ਦੀ ਧਾਰਾ 3 ਤਹਿਤ ਤਿੰਨ ਵਿਦਿਆਰਥੀਆਂ ਦੇ ਨਾਮ ਅਤੇ 5-7 ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਤਿੰਨ ਵਿਦਿਆਰਥੀ ਬਲਜੀਤ ਸਿੰਘ ਧਰਮਕੋਟ, ਕਮਲਜੀਤ ਸਿੰਘ ਮੱਲੂਪੋਤਾ ਅਤੇ ਰਾਜੂ ਬਰਨਾਲਾ ਹਨ। ਬਲਜੀਤ ਸਿੰਘ ਨੂੰ ਉਸ ਦੇ ਕਾਲਜ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ, ਜਦਕਿ ਕਮਲਜੀਤ ਸਿੰਘ ਅਤੇ ਰਾਜੂ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ।

Leave a Reply

error: Content is protected !!