ਕਣਕ ਦੀ ਬਰਾਮਦ ’ਤੇ ਪਾਬੰਦੀ ਜਾਰੀ ਰਹੇਗੀ ਤੇ ਮੀਂਹ ਕਾਰਨ ਪੈਦਾਵਾਰ ਪ੍ਰਭਾਵਿਤ ਨਹੀਂ ਹੋਈ: ਐੱਫਸੀਆਈ ਮੁਖੀ
ਨਵੀਂ ਦਿੱਲੀ :ਭਾਰਤੀ ਖੁਰਾਕ ਨਿਗਮ(ਐੱਫਸੀਆਈ) ਦੇ ਮੁਖੀ ਅਸ਼ੋਕ ਕੇ. ਮੀਨਾ ਨੇ ਅੱਜ ਕਿਹਾ ਹੈ ਕਿ ਕਣਕ ਦੀ ਬਰਾਮਦ ‘ਤੇ ਪਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਭਾਰਤ ਘਰੇਲੂ ਸਪਲਾਈ ਵਿੱਚ ਸਹਿਜ ਮਹਿਸੂਸ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਮੀਂਹ ਕਾਰਨ ਕਣਕ ਦੀ ਪੈਦਾਵਾਰ ਪ੍ਰਭਾਵਿਤ ਨਹੀਂ ਹੋਵੇਗੀ, ਉਤਪਾਦਨ ਦਾ ਟੀਚਾ ਹਾਸਲ ਕਰਨ ਦਾ ਪੂਰਾ ਭਰੋਸਾ ਹੈ। ਦੇਸ਼ ਭਰ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਮੱਧ ਪ੍ਰਦੇਸ਼ ਵਿੱਚ ਹੁਣ ਤੱਕ 10,727 ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।