ਫਿਲਪੀਨਜ਼ ’ਚ ਖ਼ਾਲਿਸਤਾਨ ਟਾਈਗਰ ਫੋਰਸ ਦੇ 3 ਕਥਿੱਤ ਮੈਂਬਰ ਗ੍ਰਿਫ਼ਤਾਰ
ਮਨੀਲਾ : ਫਿਲਪੀਨਜ਼ ਵਿੱਚ ਪਾਬੰਦੀਸ਼ੁਦਾ ਸਿੱਖ ਵੱਖਵਾਦੀ ਸਮੂਹ ਦੇ ਮਸ਼ਕੂਕ 3 ਕਥਿੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਿਊਰੋ ਆਫ ਇਮੀਗ੍ਰੇਸ਼ਨ, ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਐਂਡ ਕੋਆਰਡੀਨੇਟਿੰਗ ਸੈਂਟਰ (ਸੀਆਈਸੀਸੀ) ਅਤੇ ਮਿਲਟਰੀ ਇੰਟੈਲੀਜੈਂਸ ਗਰੁੱਪ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਮਾਰਚ ਦੇ ਸ਼ੁਰੂ ਵਿੱਚ ਇਲੋਇਲੋ ਸਿਟੀ ਵਿਚਲੇ ਅਪਾਰਟਮੈਂਟ ਵਿੱਚੋਂ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀਆਈਸੀਸੀ ਦੇ ਕਾਰਜਕਾਰੀ ਨਿਰਦੇਸ਼ਕ ਅਲੈਗਜ਼ੈਂਡਰ ਰਾਮੋਸ ਨੇ ਬਿਆਨ ਵਿੱਚ ਕਿਹਾ ਕਿ ਉਹ ਫਿਲੀਪੀਨ ਫੌਜ ਦੀ ਹਿਰਾਸਤ ਵਿੱਚ ਹਨ ਅਤੇ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਨਾਲ ਸਬੰਧਤ ਹਨ। ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ (23), ਅੰਮ੍ਰਿਤਪਾਲ ਸਿੰਘ (24) ਅਤੇ ਅਰਸ਼ਦੀਪ ਸਿੰਘ (26) ਵਜੋਂ ਹੋਈ ਹੈ। ਤਿੰਨਾਂ ਨੇ ਫਰਜ਼ੀ ਪਾਸਪੋਰਟਾਂ ਦੀ ਵਰਤੋਂ ਕਰਕੇ ਦੇਸ਼ ਵਿੱਚ ਦਾਖਲ ਹੋਏ ਅਤੇ ਇੰਟਰਪੋਲ ਦੀ ਰੈੱਡ ਨੋਟਿਸ ਵਿੱਚ ਵੀ ਹਨ।