ਜਥੇਦਾਰ ਅਕਾਲ ਤਖ਼ਤ ਨੇ ਦਿੱਤਾ ਭਗਵੰਤ ਮਾਨ ਨੂੰ ਜਵਾਬ
ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਵੱਲੋਂ ਬੰਦੀ ਬਣਾਏ ਗਏ ਸੈਂਕੜੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਅਕਾਲ ਤਖ਼ਤ ਸਾਹਿਬ ’ਤੇ ਬੀਤੇ ਦਿਨੀ ਹੋਈ ਮੀਟਿੰਗ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਟਾਕਸ਼ ਕਰਦੀ ਪੋਸਟ ਪਾਈ ਸੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਥੇਦਾਰ ਨੂੰ ਬੇਅਦਬੀ ਦੇ ਇਨਸਾਫ਼ ਦੀ ਗੱਲ ਕਰਨੀ ਚਾਹੀਦੀ ਹੈ ਪਰ ਸੱਚ ਇਹ ਹੈ ਕਿ ਪਿਛਲੇ ਇੱਕ ਸਾਲ ਤੋਂ ਭਗਵੰਤ ਮਾਨ ਦੀ ਆਪਣੀ ਸਰਕਾਰ ਹੈ ਤੇ ਉਨ੍ਹਾਂ ਦੀ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ ਵੋਟਾਂ ਤੋਂ ਪਹਿਲਾਂ 24 ਘੰਟਿਆਂ ਅੰਦਰ ਬੇਅਦਬੀ ਦੇ ਦੋਸ਼ੀਆਂ ਨੂੰ ਫੜਣ ਦੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕਰ ਚੁੱਕਾ ਹੈ ਪਰ 24 ਘੰਟਿਆਂ ਤੋਂ ਵੀ ਵਧ ਕੇ ਇੱਕ ਸਾਲ ਬੀਤ ਚੁੱਕਾ ਹੈ। ਹੇਠਾਂ ਅਸੀਂ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਪੋਸਟ ਦੇ ਰਹੇ ਹਾਂ ਤੇ ਨਾਲ ਹੀ ਜਥੇਦਾਰ ਅਕਾਲ ਤਖ਼ਤ ਦਾ ਜਵਾਬ ਵੀ ਦਿੱਤਾ ਜਾ ਰਿਹਾ ਹੈ: