ਈਪੀਐੱਫ ’ਤੇ ਸਾਲ 2022-23 ਲਈ ਮਿਲੇਗਾ 8.15 ਫ਼ੀਸਦ ਵਿਆਜ

ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅੱਜ ਆਪਣੀ ਬੈਠਕ ਵਿਚ ਸਾਲ 2022-23 ਲਈ ਕਰਮਚਾਰੀ ਭਵਿੱਖ ਫੰਡ (ਈਪੀਐੱਫ) ’ਤੇ 8.15 ਫੀਸਦੀ ਵਿਆਜ ਦਰ ਤੈਅ ਕੀਤੀ ਹੈ। ਈਪੀਐੱਫਓ ਨੇ 2021-22 ਲਈ ਆਪਣੇ ਕਰੀਬ ਪੰਜ ਕਰੋੜ ਗਾਹਕਾਂ ਦੇ ਈਪੀਐੱਫ ‘ਤੇ ਵਿਆਜ ਦਰ ਨੂੰ ਮਾਰਚ 2022 ਵਿੱਚ ਚਾਰ ਦਹਾਕਿਆਂ ਤੋਂ ਵੱਧ ਦੇ ਹੇਠਲੇ ਪੱਧਰ 8.1 ਫੀਸਦੀ ‘ਤੇ ਲਿਆਂਦਾ ਸੀ। ਇਹ ਦਰ 1977-78 ਤੋਂ ਬਾਅਦ ਸਭ ਤੋਂ ਘੱਟ ਸੀ, ਜਦੋਂ ਈਪੀਐਫ ‘ਤੇ ਵਿਆਜ ਦਰ ਅੱਠ ਫੀਸਦੀ ਹੁੰਦੀ ਸੀ। 2020-21 ਵਿੱਚ ਇਹ ਦਰ 8.5 ਫੀਸਦੀ ਸੀ।

Leave a Reply

error: Content is protected !!