ਕੈਨੇਡਾ ‘ਚ ਮੋਹਨਦਾਸ ਗਾਂਧੀ ਦੇ ਇਕ ਹੋਰ ‘ਬੁੱਤ’ ਦੀ ਭੰਨਤੋੜ, ਭਾਰਤ ਨੇ ਜਤਾਈ ਨਾਰਾਜ਼ਗੀ

ਕੈਨੇਡਾ ਦੇ ਬਰਨਬੀ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਵਿੱਚ ਮੋਹਨਦਾਸ ਗਾਂਧੀ ਦੇ ਇੱਕ ਹੋਰ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਕਾਰਵਾਈ ਓਂਟਾਰੀਓ ਵਿੱਚ ਇੱਕ ਹੋਰ ਬੁੱਤ ਨੂੰ ਨਿਸ਼ਾਨਾ ਬਣਾਏ ਜਾਣ ਦੇ ਬਾਅਦ ਕੀਤੀ ਗਈ। ਤਾਜ਼ਾ ਘਟਨਾ ਵਿੱਚ ਬੁੱਤ ਨੂੰ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਰਨਬੀ ਕੈਂਪਸ ਦੇ ਪੀਸ ਸਕੁਆਇਰ ਵਿੱਚ ਰੱਖਿਆ ਗਿਆ ਸੀ।

ਇਸ ਵਿੱਚ ਅੱਗੇ ਕਿਹਾ ਗਿਆ ਕਿ “ਕੈਨੇਡੀਅਨ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਜਲਦੀ ਨਿਆਂ ਦੇ ਘੇਰੇ ਵਿੱਚ ਲਿਆਉਣ ਦੀ ਅਪੀਲ ਕੀਤੀ ਜਾਂਦੀ ਹੈ।” ਇਹ ਘਟਨਾ ਓਂਟਾਰੀਓ ਦੇ ਹੈਮਿਲਟਨ ਕਸਬੇ ਦੇ ਸਿਟੀ ਹਾਲ ਨੇੜੇ 23 ਮਾਰਚ ਨੂੰ ਭਾਰਤ ਵਿਰੋਧੀ ਅਨਸਰਾਂ ਵੱਲੋਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਵਿਗਾੜਨ ਅਤੇ ਸਪ੍ਰੇ-ਪੇਂਟ ਕਰਨ ਤੋਂ ਬਾਅਦ ਵਾਪਰੀ ਹੈ। ਜਦੋਂ ਕਿ ਹੈਮਿਲਟਨ ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

Leave a Reply

error: Content is protected !!