ਭਾਈ ਅਮ੍ਰਿਤਪਾਲ ਸਿੰਘ ਵੱਲੋਂ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ

ਅੰਮ੍ਰਿਤਸਰ:  ਬੀਤੀ 18 ਮਾਰਚ ਦੇ ਘਟਨਾਕ੍ਰਮ ਤੋਂ ਬਾਅਦ ਅੱਜ ਪਹਿਲੀ ਵਾਰ ਕਿਸੇ ਥਾਂ ਤੋਂ ਵੀਡੀਓ ਬਿਆਨ ਜਾਰੀ ਕਰਦਿਆਂ ਭਾਈ ਅਮ੍ਰਿਤਪਾਲ ਸਿੰਘ ਨੇ ਸਿੱਖ ਕੌਮ ਉੱਤੇ ਚ`ਲ ਰਹੇ ਸਰਕਾਰੀ ‘ਦਮਨ’ ਵਿਰੁੱਧ ਸਿੱਖ ਕੌਮ ਨੂੰ ਇੱਕਜੁੱਟ ਹੋਣ ਅਤੇ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੀ ਮਨਸ਼ਾ ਸਾਨੂੰ ਗ੍ਰਿਫ਼ਤਾਰ ਕਰਨ ਦੀ ਹੁੰਦੀ ਤਾਂ ਸਰਕਾਰ ਸਾਨੂੰ ਘਰ ਆ ਕੇ ਇਸ ਬਾਰੇ ਕਹਿੰਦੀ ਤੇ ਅਸੀਂ ਗ੍ਰਿਫ਼ਤਾਰੀ ਦੇ ਵੀ ਦਿੰਦੇ ਪਰ ਸਰਕਾਰ ਨੇ ਜਿਹੜਾ ਰਵਈਆ ਅਪਣਾਇਆ, ਉਸ ਲੱਖਾਂ ਦੇ ਘੇਰੇ ਵਿੱਚੋਂ ਗੁਰੂ ਸਾਹਿਬ ਨੇ ਆਪ ਸਾਨੂੰ ਕਿਰਪਾ ਕਰ ਕੇ ਕੱਢਿਆ। ਸਾਨੂ ਉਦੋਂ ਲਗਦਾ ਸੀ ਕਿ ਸਰਕਾਰ ਸਿਰਫ਼ ਸਾਨੂੰ ਵਹੀਰ ਸ਼ੁਰੂ ਕਰਨ ਤੋਂ ਰੋ ਰਹੀ ਹੈ। …ਪਰ ਇੰਟਰਨੈਟ ਬੰਦ ਹੋਣ ਕਾਰਨ ਸਾਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਪੰਜਾਬ ਵਿੱਚ ਕੀ ਕੁੱਝ ਵਾਪਰ ਰਿਹਾ ਏ। …ਜੋ ਜ਼ੁਲਮ ਦੀ ਹੱਦ ਸਰਕਾਰ ਨੇ ਟੱਪੀ ਹੈ ਜਿਵੇਂ ਦੋਸ਼ੀ ਬਣਾ ਕੇ ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੈ, ਜਿਵੇਂ ਉਨ੍ਹਾਂ ਨੇ ਔਰਤਾਂ ਬੀਬੀਆਂ ਬੱਚਿਆਂ ਕਿਸੇ ਨੂੰ ਨਹੀਂ ਬਖਸ਼ਿਆ, ਅਪਾਹਜ਼ ਨੌਜਵਾਨਾਂ ਨੂੰ ਵੀ ਦੋਸ਼ੀ ਬਣਾ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਏ, ਇਹ ਉਹੀ ਕੰਮ ਹੈ ਜਿਹੜਾ ਕਿਸੇ ਸਮੇਂ ਬੇਅੰਤੇ ਦੀ ਸਰਕਾਰ ਨੇ ਪੰਜਾਬ ਦੇ ਸਿੱਖਾਂ ਨਾਲ ਕੀਤਾ ਸੀ ਜਿਨ੍ਹਾਂ ਸੰਗਤਾਂ ਨੇ ਮੇਰੀ ਗ੍ਰਿਫ਼ਤਾਰੀ ਦੇ ਖ਼ਦਸ਼ੇ ਨਾਲ ਰੋਸ ਮੁਜ਼ਾਹਰੇ ਕੀਤੇ ਉਨ੍ਹਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੋਰਚੇ ਲਾਏ ਤੇ ਗ੍ਰਿਫ਼ਤਾਰੀਆਂ ਦਿੱਤੀਆ ਨੇ…ਹਾਲਤਾਂ ਨੂੰ ਸਮਝਣ ਲਈ ਇਹ ਜ਼ਰੂਰਤ ਹੈ ਕਿ ਇਹ ਿਸਰਫ਼ ਮੇਰੀ ਗ੍ਰਿਫ਼ਤਾਰੀ ਦਾ ਮਸਲਾ ਨਹੀਂ, ਇਹ ਸਿੱਖ ਕੌਮ ਉੱਤੇ ਹੋਏ ਹਮਲੇ ਦਾ ਮਸਲਾ ਹੈ। ਮੈਨੂੰ ਗ੍ਰਿਫ਼ਤਾਰੀ ਦੇਣ ਤੋਂ ਨਾ ਪਹਿਲਾਂ ਡਰ ਲਗਦਾ ਸੀ ਨਾ ਹੁਣ ਲਗਦਾ ਹੈ। ਅਕਾਲ ਤਖ਼ਤ ਸਾਹਿਬ ਉੱਤੇ ਹੋਈ ਮੀਟਿੰਗ ਤੋਂ ਬਾਅਦ ਜਥੇਦਾਰ ਸਾਹਿਬ ਨੇ 24 ਘੰਟਿਆਂ ਵਿੱਚ ਨੌਜਵਾਨਾਂ ਨੂੰ ਛੱਡਣ ਦਾ ਅਲਟੀਮੇਟਮ ਦਿੱਤਾ ਸੀ ਪਰ ਇਸਦੇ ਜਵਾਬ ਵਿੱਚ ਸਰਕਾਰ ਨੇ ਜਿਹੜੀ ਟਿੱਚਰ ਕੀਤੀ, ਉਹ ਬਹੁਤ ਨੀਵੇਂ ਪੱਧਰ ਦੀ ਹੈ। ਸੋ ਜਥੇਦਾਰ ਸਾਹਿਬ ਨੂੰ ਹੁਣ ਇਸ ਮਸਲੇ ਉੱਤੇ ਬਹੁਤ ਸਖ਼ਤ ਸਟੈਂਡ ਲੈਂਦਿਆਂ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਸੱਦਣਾ ਚਾਹੀਦਾ ਹੈ। ਸੰਗਤਾਂ ਨੂੰ ਮੈਂ ਅਪੀਲ ਕਰਦਾ ਹੈ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਕਿਤੇ ਵੀ ਸਿੱਖ ਸੰਗਤਾਂ ਬੈਠੀਆਂ ਨੇ ਉਹ ਵਧ ਚੜ੍ਹ ਕੇ ਇਸ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣ ਤੇ ਉੱਥੇ ਸਾਡੀ ਕੌਮ ਦੇ ਮਸਲਿਆਂ ਦੀ ਗੱਲ ਹੋਵੇ ਕਿਉਂਕਿ ਸਾਡੀ ਕੌਮ ਲੰਮੇ ਸਮੇਂ ਤੋਂ ਛੋਟੇ-ਮੋਟੇ ਮਸਲਿਆਂ ਵਿੱਚ ਮੋਰਚੇ ਲਗਾ ਕੇ ਉਲਝ ਰਹੀ ਹੈ।

ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਵਾਉਣੇ ਨੇ ਤੇ ਫੜੇ ਗਏ ਨੌਜਵਾਨ ਛੁਡਾਉਣੇ ਹਨ …ਜਿਹੜਾ ਹਕੂਮਤ ਨੇ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਸਧਾਰਨ ਸਿੱਖਾਂ ਨਾਲ ਵੀ ਧੱਕਾ ਕਰਦਿਆਂ NSA ਲਗਾ ਕੇ ਅਸਾਮ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਹੈ ਤੇ ਹੋਰਨਾਂ ਸਿੱਖਾਂ ਨੂੰ ਵੀ ਜੇਲ੍ਹਾਂ ਵਿੱਚ ਤੁੰਨਿਆ ਗਿਆ ਹੈ। ਸਾਨੂੰ ਪਤਾ ਤਾਂ ਹੈ ਕਿ ਜਿਸ ਮਾਰਗ ਉੱਤੇ ਅਸੀਂ ਤੁਰੇ ਹਾਂ ਸਾਨੂੰ ਅਜਿਹੇ ਤਸ਼ੱਦਦ ਝੱਲਣੇ ਪੈਣੇ ਨੇ।   ਲੋਕਾਂ ਦੇ ਮਨਾਂ ਵਿੱਚ ਹਕੂਮਤ ਵੱਲੋਂ ਪੈਦਾ ਕੀਤੇ ਡਰ ਨੂੰ ਤੋੜਣ ਲਈ ਜਥੇਦਾਰ ਆਪ ਅੱਗੇ ਆਉਣ ਤੇ ਸਮੂਹ ਸਿੱਖ ਜਥੇਬੰਦੀਆਂ, ਟਕਸਾਲਾਂ, ਸੰਪ੍ਰਦਾਵਾਂ ਵੀ ਇਸ ਵਿੱਚ ਸ਼ਮੂਲੀਅਤ ਕਰਨ। ਇਹ ਸਰਬੱਤ ਖ਼ਾਲਸਾ ਉਸੇ ਸਰਬੱਤ ਖ਼ਾਲਸਾ ਵਰਗਾ ਹੋਣਾ ਚਾਹੀਦਾ ਹੈ ਜਿਹੜਾ ਸਿੱਖਾਂ ਨੇ ਅਬਦਾਲੀ ਵੱਲੋਂ ਵਰਤਾਏ ਗਏ ਵੱਡੇ ਘੱਲੂਘਾਰੇ ਉਪਰੰਤ ਕੀਤਾ ਸੀ ਜਿਸ ਵਿੱਚ ਹਰ ਸਿੱਖ ਨੇ ਸ਼ਮੂਲੀਅਤ ਕੀਤੀ ਸੀ। ਬਿਮਾਰ ਤੇ ਤੁਰਨੋਂ ਅਸਮਰਥ ਸਿੱਖ ਵੀ ਗੱਡਿਆਂ ਉੱਤੇ ਉੱਥੇ ਪਹੁੰਚੇ ਸਨ। ਆਓ ਇਸ ਸਰਬੱਤ ਖਾਲਸਾ ਦਾ ਹਿੱਸਾ ਬਣੀਏ ਤੇ ਆਪਣੇ ਹੱਕ ਪ੍ਰਾਪਤ ਕਰੀਏ … ਗ੍ਰਿਫ਼ਤਾਰੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੈ। ਮੈ ਚੜ੍ਹਦੀਕਲਾ ਵਿੱਚ ਹਾਂ, ਕੋਈ ਮੇਰਾ ਵਾਲ ਵਿੰਗਾ ਨਹੀਂ ਕਰ ਸਕਿਆ,  ਜੋ ਗੁਰੂ ਮਾਹਾਰਾਜ ਨੇ ਕਿਰਪਾ ਕੀਤੀ ਹੇ ਤੇ ਐਨੇ ਵੱਡੇ ਘੇਰੇ ਵਿੱਚੋਂ ਕੱਢਿਆ ਹੈ ਉਹ ਬਿਆਨ ਤੋਂ ਬਾਹਰੀ ਹੈ।

ਮੈਂ ਸੰਗਤ ਦਾ ਧੰਨਵਾਦ ਕਰਦਾ ਹਾਂ ਤੇ ਅਪੀਲ ਕਰਦਾ ਹਾਂ ਕਿ ਹੁਣ ਕਮਰਕਸੇ ਕਰ ਲਵੋ, ਜੇ ਹੁਣ ਵੀ ਅਸੀਂ ਡਰ ਕੇ ਘਰਾਂ ਵਿੱਚ ਬੈਠ ਗਏ ਤਾਂ ਆਉਣ ਵਾਲੀਆਂ ਸਾਡੀਆਂ ਨਸਲਾਂ ਕਦੇ ਵੀ ਸਾਨੂੰ ਮਾਫ਼ ਨਹੀਂ ਕਰਨਗੀਆਂ।

Leave a Reply

error: Content is protected !!