ਪੰਜਾਬ ਫੀਚਰਜ਼ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕਰਨ ਵਾਲੇ ਵਿਨੋਦ ਤੇ ਰੋਹਿਤ ਸ਼ਰਮਾ ਨੂੰ ਮੌਤ ਦੀ ਸਜ਼ਾ 29/03/202329/03/2023 Editorial Desk 0 Comments ਲੁਧਿਆਣਾ : ਲੁਧਿਆਣਾ ਦੀ ਇਕ ਅਦਾਲਤ ਨੇ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਕੇ ਉਸ ਦਾ ਕਤਲ ਕੀਤੇ ਜਾਣ ਦੇ ਦੋਸ਼ ‘ਚ 2 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਦੋਸ਼ੀ ਵਿਨੋਦ ਸ਼ਾਹ ਵਾਸੀ ਦੋਰਾਹਾ ਅਤੇ ਰੋਹਿਤ ਕੁਮਾਰ ਸ਼ਰਮਾ ਵਾਸੀ ਦੋਰਾਹਾ ਹਨ। ਜ਼ਿਲ੍ਹਾ ਅਟਾਰਨੀ ਪੁਨੀਤ ਜੱਗੀ ਅਤੇ ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀਂ ਨੂੰ 2 ਲੱਖ, 20 ਹਜ਼ਾਰ ਰੁਪਏ ਜੁਰਮਾਨਾ ਵੀ ਅਦਾ ਕਰਨ ਦੇ ਹੁਕਮ ਦਿੱਤੇ ਹਨ। ਪੁਲਸ ਥਾਣਾ ਦੋਰਾਹਾ ਨੇ ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ‘ਤੇ 10 ਮਾਰਚ, 2019 ਨੂੰ ਪਾਸਕੋ ਐਕਟ ਅਤੇ ਕਤਲ ਕਰਨ ਦੇ ਦੋਸ਼ ਤਹਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। Related