ਸੂਬੇ ‘ਚ 3 ਲੱਖ ਗੱਡੀਆਂ ਦੀ ਆਰ. ਸੀ. ਤੇ ਡਰਾਈਵਿੰਗ ਲਾਇਸੈਂਸ ਦਾ ਰੁਕਿਆ ਕੰਮ, ਲੋਕ ਪਰੇਸ਼ਾਨ

ਚੰਡੀਗੜ੍ਹ: ਸੂਬੇ ਵਿਚ ਗੱਡੀਆਂ ਦੇ ਰਜਿਸਟਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਦਾ ਕੰਮ ਠੱਪ ਪਿਆ ਹੋਇਆ ਹੈ। ਰਜਿਸਟਰੇਸ਼ਨ ਦਾ ਕੰਮ ਕਰਨ ਵਾਲੀ ਸਮਾਰਟ ਚਿਪ ਲਿਮਟਿਡ ਕੰਮ ਨਹੀਂ ਕਰ ਰਹੀ ਹੈ। ਇਸੇ ਦੇ ਕਾਰਨ ਸੂਬੇ ਵਿਚ ਤਿੰਨ ਲੱਖ ਗੱਡੀਆਂ ਦੀ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਦਾ ਕੰਮ ਰੁਕਿਆ ਹੋਇਆ ਹੈ। ਇਸ ਨਾਲ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਟਰਾਂਸਪੋਰਟ ਵਿਭਾਗ ਨੂੰ ਸਮਾਰਟ ਚਿੱਪ ਲਿਮਟਿਡ ਕੰਪਨੀ ਨਾਲ ਹੋਇਆ ਸਮਝੌਤਾ ਕਰਕੇ ਉਸ ਨੂੰ ਬਲੈਕ ਲਿਸਟ ਕਰਨਾ ਚਾਹੀਦਾ ਹੈ। ਇਹ ਗੱਲ ਰਾਸ਼ਟਰੀ ਡਾ. ਕਮਲ ਸੋਈ ਨੇ ਕਹੀ। ਸੋਈ ਨੇ ਕਿਹਾ ਕਿ ਤੈਅ ਸਮਝੌਤੇ ਦੇ ਮੁਤਾਬਕ ਤਿੰਨ ਦਿਨ ਵਿਚ ਵਾਹਨ ਮਾਲਕ ਨੂੰ ਆਰ. ਸੀ. ਮਿਲ ਜਾਣੀ ਚਾਹੀਦੀ ਹੈ। ਜਦੋਂ ਤੱਕ ਵਾਹਨ ਖ਼ਰੀਦਣ ਵਾਲਿਆਂ ਦੇ ਹਥ ਵਿਚ ਆਰ. ਸੀ. ਨਹੀਂ ਹੈ, ਉਦੋਂ ਤੱਕ ਉਹ ਗੱਡੀ ਦਾ ਮਾਲਕ ਨਹੀਂ ਹੈ।

ਉਨ੍ਹਾਂ ਨੇ ਸਵਾਲ ਚੁੱਕਿਆ ਕਿ ਜੇਕਰ ਕੰਪਨੀ ਆਰ. ਸੀ. ਅਤੇ ਡੀ. ਐੱਲ. ਨਹੀਂ ਬਣਾ ਰਹੀ ਹੈ ਤਾਂ ਫਿਰ ਅਜੇ ਤੱਕ ਟਰਾਂਸਪੋਰਟ ਮਹਿਕਮੇ ਨੇ ਕੰਪਨੀ ਨੂੰ ਬਲੈਕ ਲਿਸਟ ਕਿਉਂ ਨਹੀਂ ਕੀਤੀ ਗਈ। ਆਖਿਰ ਕਿਹੜੀਆਂ ਤਾਕਤਾਂ ਹਨ ਜੋ ਅਧਿਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕ ਰਹੀ ਹੈ। ਇਕ ਪਾਸੇ ਸਰਕਾਰ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਇਕ ਕੰਪਨੀ ਲੱਖਾਂ ਲੋਕਾਂ ਦੇ ਨਾਲ ਭ੍ਰਿਸ਼ਟਾਚਾਰ ਕਰ ਰਹੀ ਹੈ ਤਾਂ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਉਨ੍ਹਾਂ  ਕਿਹਾ ਕਿ ਇਹ ਨਹੀਂ ਸਮਾਰਟ ਚਿਪ ਲਿਮਟਿਡ ਦਾ ਕੰਮ ਪਾਕਿਸਤਾਨ ਅਤੇ ਚੀਨ ਵਿਚ ਹੈ। ਇਸ ਕਾਰਨ ਇਸ ਗੱਲ ਦੀ ਵੀ ਸ਼ੰਕਾ ਹੈ ਕਿ ਸਰਕਾਰ ਦਾ ਡਾਟਾ ਵੀ ਸੁਰੱਖਿਅਤ ਨਹੀਂ ਹੈ। ਸਰਕਾਰ ਨੂੰ ਇਸ ਗੱਲ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਕਿਉਂਕਿ ਇਹ ਕੰਪਨੀ ਉੱਤਰ ਪ੍ਰਦੇਸ਼ ਵਿਚ ਵੀ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਇਹ ਪੂਰਾ ਮੁੱਦਾ ਵਿਧਾਨ ਸਭਾ ਵਿਚ ਵੀ ਚੁੱਕਿਆ ਸੀ। ਇਸ ‘ਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਸੀ ਕਿ 15 ਫਰਵਰੀ 2023 ਤੱਕ 64,094 ਗੱਡੀਆਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਪੈਂਡਿੰਗ ਹਨ। ਮੰਤਰੀ ਨੇ ਦੱਸਿਆ ਆਰ. ਸੀ. ਬਣਾਉਣ ਲਈ ਮਹਿਕਮੇ ਨੇ ਚਿਪ ਲਿਮਟਿਡ ਦੇ ਨਾਲ ਸਮਝੌਤਾ ਕੀਤਾ ਹੋਇਆ ਹੈ। ਸੂਬੇ ਵਿਚ 1 ਅਪ੍ਰੈਲ 2022 ਤੋਂ 15 ਫਰਵਰੀ 2023 ਤੱਕ 805 ਸਰਕਾਰੀ ਗੱਡੀਆਂ 4,30,505 ਗੱਡੀਆਂ ਦੇ ਰਜਿਸਟਰੇਸ਼ਨ ਕੀਤੇ ਗਏ। ਫਰਵਰੀ ਤੱਕ 64094 ਗੱਡੀਆਂ ਦੀਆਂ ਆਰ. ਸੀ. ਪੈਂਡਿੰਗ ਹਨ। ਇਸ ਦੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਥੇ ਹੀ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਿਕਾਸ ਗਰਗ ਦਾ ਕਹਿਣਾ ਹੈ ਕਿ ਕੰਪਨੀ ਜੋ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ,ਉਸ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ ਹੈ।

Leave a Reply

error: Content is protected !!