ਭਾਈ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਪੁਲੀਸ ਨੇ ਡਰੋਨ ਤਾਇਨਾਤ ਕੀਤੇ, ਹਿਮਾਚਲ ਨਾਲ ਲੱਗਦੇ ਇਲਾਕੇ ’ਚ ਅਲਰਟ ਜਾਰੀ
ਜਲੰਧਰ : ਭਾਈ ਅੰਮ੍ਰਿਤਪਾਲ ਸਿੰਘ ਨੂੰ ‘ਲੱਭਣ’ ਲਈ ਪੁਲਿਸ ਨੇ ਡਰੋਨ ਤਾਇਨਾਤ ਕੀਤੇ ਹਨ। ਉਧਰ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਜਾਰੀ ਹੋਣ ਬਾਅਦ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਚਿੱਟੀ ਸਵਿਫਟ ਕਾਰ,ਜਿਸ ਦਾ ਨੰਬਰ ‘8168’ ਹੈ, ਦੀ ਭਾਲ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਇਸ ਕਾਰ ਰਾਹੀਂ ਪੁਲਿਸ ਤੋਂ ਬਚ ਕੇ ਨਿਕਲ ਗਏ ਹਨ।